For the best experience, open
https://m.punjabitribuneonline.com
on your mobile browser.
Advertisement

ਵਿਹੜੇ ਵਿੱਚ ਸੌਂ ਰਹੇ ਨੌਜਵਾਨ ਦਾ ਕਤਲ

10:49 AM Jun 09, 2024 IST
ਵਿਹੜੇ ਵਿੱਚ ਸੌਂ ਰਹੇ ਨੌਜਵਾਨ ਦਾ ਕਤਲ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੁਨ
ਥਾਣਾ ਭਾਦਸੋਂ ਦੇ ਪਿੰਡ ਦੰਦਰਾਲਾ ਖਰੌੜ ਵਿੱਚ ਰਾਤ ਨੂੰ ਆਪਣੇ ਘਰ ਦੇ ਵਿਹੜੇ ’ਚ ਸੁੱਤੇ ਪਏ ਇੱਕ ਨੌਜਵਾਨ ਦੀ ਅਣਪਛਾਤੇ ਵਿਅਕਤੀਆਂ ਨੇ ਘਰ ’ਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਜਗਦੇਵ ਸਿੰਘ ਪੁੱਤਰ ਸ਼ੇਰ ਸਿੰਘ ਵਜੋਂ ਹੋਈ ਹੈ, ਜਿਸ ਦੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਦੇ ਡੂੰਘੇ ਜ਼ਖ਼ਮ ਮਿਲੇ ਹਨ। ਉਸ ਦੇ ਚਿਹਰੇ ’ਤੇ ਜ਼ਖਮ ਇੰਨੇ ਸਨ ਕਿ ਨੌਜਵਾਨ ਦੀ ਪਛਾਣ ਵੀ ਨਹੀਂ ਸੀ ਹੋ ਰਹੀ।
ਇਸ ਸਬੰਧੀ ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਪਤਨੀ ਸ਼ੇਰ ਸਿੰਘ ਵਾਸੀ ਪਿੰਡ ਦੰਦਰਾਲਾ ਖਰੌੜ ਥਾਣਾ ਭਾਦਸੋਂ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭਾਦਸੋਂ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦੀ ਧਾਰਾ 302 ਤਹਿਤ ਕੇੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਮਾਤਾ ਮਹਿੰਦਰ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਗੁੁਆਂਢ ਵਿੱਚ ਜਰਨੈਲ ਸਿੰਘ ਦਾ ਪਰਿਵਾਰ ਇਕੱਲਾ ਹੋਣ ਕਰਕੇ ਅਕਸਰ ਹੀ ਰਾਤ ਨੂੰ ਉਨ੍ਹਾਂ ਦੇ ਘਰ ਸੌਣ ਚਲੀ ਜਾਂਦੀ ਹੈ।
ਘਟਨਾ ਵਾਲੀ ਰਾਤ ਉਸ ਦਾ ਲੜਕਾ ਜਗਦੇਵ ਸਿੰਘ ਦੇਰੀ ਨਾਲ ਘਰ ਆਇਆ, ਜਿਸ ਕਰ ਕੇ ਉਹ ਰਾਤੀ 11 ਵਜੇ ਤੱਕ ਉਸ ਨੂੰ ਉਡੀਕਦੀ ਰਹੀ। ਫਿਰ ਉਹ ਜਰਨੈਲ ਸਿੰਘ ਦੇ ਘਰ ਸੌਣ ਲਈ ਚਲੀ ਗਈ ਤੇ ਉਸ ਦੇ ਚਲੇ ਜਾਣ ਤੋਂ ਬਾਅਦ ਜਗਦੇਵ ਸਿੰਘ ਘਰ ਆ ਕੇ ਵਿਹੜੇ ਵਿੱਚ ਸੌਂ ਗਿਆ। ਜਦੋਂ ਉਹ ਸਵੇਰੇ ਛੇ ਵਜੇ ਆਪਣੇ ਘਰ ਆਈ ਤਾਂ ਉਸ ਨੇ ਦੇਖਿਆ ਕਿ ਜਗਦੇਵ ਸਿੰਘ ਦੇ ਮੱਥੇ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰ ਦੇ ਕਾਫੀ ਡੂੰਘੇ ਜ਼ਖ਼ਮ ਸਨ ਅਤੇ ਉਸ ਦਾ ਸਰੀਰ ਖੂਨ ਨਾਲ ਲੱਥਪੱਥ ਸੀ। ਚਿਹਰਾ ਸੱਟਾਂ ਨਾਲ ਬੇ-ਪਛਾਣ ਹੋਇਆ ਪਿਆ ਸੀ। ਇਸ ਸਬੰਧੀ ਸੰਪਰਕ ਕਰਨ ’ਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

Advertisement

ਸੁਨਾਮ ਵਿੱਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਇੱਥੋਂ ਦੇ ਬਖਸ਼ੀਵਾਲਾ ਰੋਡ ’ਤੇ ਦੇਰ ਰਾਤ ਸੁਨਾਮ ਪੁਲੀਸ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਥਾਣਾ ਮੁਖੀ ਸੁਖਦੀਪ ਸਿੰਘ ਨੇ ਇਸ ਸਬੰਧੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਦੀ ਮੌਤ ਹਾਦਸੇ ਕਾਰਨ ਹੋਈ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੇ ਟੀ-ਸ਼ਰਟ ਅਤੇ ਹਰੇ ਰੰਗ ਦੀ ਲੋਅਰ ਪਾਈ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਜੇਕਰ ਇਸ ਵਿਅਕਤੀ ਸਬੰਧੀ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ 8054545114 ’ਤੇ ਸੰਪਰਕ ਕੀਤਾ ਜਾਵੇ।

Advertisement
Author Image

sukhwinder singh

View all posts

Advertisement
Advertisement
×