ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜੀਠਾ ਦੇ ਪਿੰਡ ਮਜਵਿੰਡ ਨਜ਼ਦੀਕ ਮੰਦਰ ਦੇ ਪੁਜਾਰੀ ਦੀ ਹੱਤਿਆ; ਹਮਲੇ ’ਚ ਪਤਨੀ ਤੇ ਨੌਕਰ ਜ਼ਖ਼ਮੀ

12:18 PM Jul 28, 2020 IST
Advertisement

ਲਖਨਪਾਲ ਸਿੰਘ
ਮਜੀਠਾ, 28 ਜੁਲਾਈ

ਪਿੰਡ ਮਜਵਿੰਡ ਨਜ਼ਦੀਕ ਬਟਾਲਾ ਰੋਡ ’ਤੇ ਮੰਦਰ ਸ੍ਰੀ ਬਾਵਾ ਲਾਲ ਦੇ ਪੁਜਾਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਪਿੰਡ ਮਜਵਿੰਡ ਨਜ਼ਦੀਕ ਬਟਾਲਾ ਰੋਡ ’ਤੇ ਸਥਿਤ ਮੰਦਰ ਸ੍ਰੀ ਬਾਵਾ ਲਾਲ ਵਿਖੇ 10 ਦੇ ਕਰੀਬ ਅਣਪਛਾਤੇ ਵਿਅਕਤੀ ਲੁੱਟ ਦੇ ਇਰਾਦੇ ਨਾਲ ਕੰਧ ਟੱਪਕੇ ਮੰਦਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਮੰਦਰ ਦੇ ਪੁਜਾਰੀ ਮੋਹਨ ਸ਼ਾਮ ਲਾਲ ਭਾਰਦਵਾਜ ਪੁੱਤਰ ਸੋਹਣ ਲਾਲ ਭਾਰਦਵਾਜ ਕੋਲੋਂ ਨਕਦੀ ਤੇ ਹੋਰਕੀਮਤੀ ਸਾਮਾਨ ਦੀ ਮੰਗ ਕੀਤੀ।

Advertisement

ਪੁਜਾਰੀ ਵਲੋ ਇਨਕਾਰ ਕਰਨ ’ਤੇ ਲੁਟੇਰਿਆਂ ਨੇ ਪੁਜਾਰੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਵਲੋ ਪੁਜਾਰੀ ਦੀ ਪਤਨੀ ਸੱਤਿਆਵਤੀ ਤੇ ਉਨ੍ਹਾਂ ਦੇ ਨੌਕਰ ਕ੍ਰਿਸ਼ਨਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ। ਲੁਟੇਰੇ ਮੰਦਰ ਦੀ ਗੋਲਕ, 60 ਹਜ਼ਾਰ ਰੁਪਏ ਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਜਾਰੀ ਮੋਹਨ ਸ਼ਾਮ ਲਾਲ ਭਾਰਦਵਾਜ ਤੇ ਉਸ ਦੀ ਪਤਨੀ ਸੱਤਿਆਵਤੀ ਯੂਪੀ ਦੇ ਮੂਲ ਵਾਸੀ ਹਨ ਤੇ ਮੰਦਰ ਵਿੱਚ 20 ਸਾਲਾ ਤੋਂ ਸੇਵਾ ਕਰ ਰਹੇ ਸਨ। ਡੀਐੱਸਪੀ ਮਜੀਠਾ ਜੁਗੇਸ਼ਵਰ ਸਿੰਘ ਗੋਰਾਇਆਂ ਤੇ ਸਬੰਧਤ ਥਾਣਾ ਕੱਥੂਨੰਗਲ ਦੇ ਐੱਸਐੱਚਓ ਮੋਹਿਤ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲਿਆ।

 

 

 

Advertisement
Tags :
ਹੱਤਿਆਹਮਲੇਜ਼ਖ਼ਮੀਨਜ਼ਦੀਕਨੌਕਰਪਤਨੀਪਿੰਡਪੁਜਾਰੀਮਜਵਿੰਡਮਜੀਠਾ:ਮੰਦਰ
Advertisement