ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਆਹ ਦੀ ਵਿਚੋਲਗੀ ਦੀ ਰਾਸ਼ੀ ਨਾ ਮਿਲਣ ’ਤੇ ਸੱਤ ਸਾਲਾ ਬੱਚੇ ਦੀ ਹੱਤਿਆ

07:20 AM Jul 06, 2024 IST

ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਜੁਲਾਈ
ਥਾਣਾ ਨਿਹਾਲ ਸਿੰਘ ਵਾਲਾ ਅਧੀਨ ਬੀਤੇ ਦਿਨੀਂ ਸੱਤ ਸਾਲਾ ਬੱਚੇ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਬੱਚੇ ਦੇ ਅਖੌਤੀ ਭੂਆ-ਫੁੱਫੜ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ। ਡੀਐੱਸਪੀ ਨਿਹਾਲ ਸਿੰਘ ਵਾਲਾ ਐਟ ਬੱਧਨੀ ਕਲਾਂ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਢਲੀ ਜਾਂਚ ਪੜਤਾਲ ਮਗਰੋਂ ਬੱਚੇ ਦੀ ਮਾਂ ਵੀਰਪਾਲ ਕੌਰ ਦੇ ਬਿਆਨਾਂ ਦੇ ਆਧਾਰ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ। ਪੁਲੀਸ ਮੁਤਾਬਕ 3 ਜੁਲਾਈ ਨੂੰ ਪਿੰਡ ਲੁਹਾਰਾ ਵਿੱਚ 7 ਸਾਲਾ ਬੱਚੇ ਦੀ ਲਾਸ਼ ਮਿਲੀ ਸੀ ਜਿਸ ਦੀ ਪਛਾਣ ਮ੍ਰਿਤਕ ਸੁਖਮਨ ਸਿੰਘ ਵਾਸੀ ਲੁਹਾਰਾ ਵਜੋਂ ਹੋਈ ਸੀ। ਪੁਲੀਸ ਮੁਤਾਬਕ ਬੱਚੇ ਦੀ ਮਾਂ ਵੀਰਪਾਲ ਕੌਰ ਨੇ ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਆਖਿਆ ਸੀ ਕਿ ਉਸ ਦੇ ਪਤੀ ਬਲਦੇਵ ਸਿੰਘ ਵਾਸੀ ਲੁਹਾਰਾ ਦੀ ਮੌਤ ਹੋ ਗਈ ਸੀ। ਉਸ ਦੀ ਸ਼ਰੀਕੇ ਵਿਚੋਂ ਲਗਦੀ ਨਣਾਨ ਵੀਰਪਾਲ ਕੌਰ ਪਤਨੀ ਸੁਰਜੀਤ ਸਿੰਘ ਪਿੰਡ ਬਖਤਗੜ੍ਹ ਨੇ ਉਸ ਦਾ ਦੂਜਾ ਵਿਆਹ ਕਾਲਾ ਸਿੰਘ ਨਾਲ ਕਰਵਾ ਦਿੱਤਾ। ਇਸ ਵਿਆਹ ਦੀ ਵਿਚੋਲਗੀ ਵਿੱਚ ਮੁਲਜ਼ਮ ਵੀਰਪਾਲ ਕੌਰ ਨੇ ਕਾਲਾ ਸਿੰਘ ਕੋਲੋਂ 50 ਹਜ਼ਾਰ ਰੁਪਏ ਲੈਣੇ ਕੀਤੇ ਸਨ। ਕਾਲਾ ਸਿੰਘ ਨੇ ਪਹਿਲਾਂ 10 ਹਜ਼ਾਰ ਰੁਪਏ ਮੁਲਜ਼ਮ ਨੂੰ ਦੇ ਦਿੱਤੇ ਸਨ। ਪੁਲੀਸ ਮੁਤਾਬਕ ਬਾਕੀ 40 ਹਜ਼ਾਰ ਰੁਪਏ ਦੀ ਰਕਮ ਖਾਤਰ ਮੁਲਜ਼ਮ ਵੀਰਪਾਲ ਕੌਰ ਨੇ ਉਕਤ ਬੱਚੇ ਨੂੰ ਆਪਣੇ ਪਾਸ ਰੱਖ ਲਿਆ ਅਤੇ ਕਿਹਾ ਕਿ ਬਾਕੀ ਰਕਮ ਦੇ ਕੇ ਬੱਚੇ ਨੂੰ ਹਵਾਲੇ ਕੀਤਾ ਜਾਵੇਗਾ। ਇਹ ਰਕਮ ਨਾ ਮਿਲਣ ਕਾਰਨ ਬੱਚੇ ਦੀ ਮਾਂ ਨੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ।

Advertisement

Advertisement