For the best experience, open
https://m.punjabitribuneonline.com
on your mobile browser.
Advertisement

ਮਾਰਕੀਟ ਬਾਹਰ ਸੌਂ ਰਹੇ ਰਿਕਸ਼ਾ ਚਾਲਕ ਦਾ ਕਤਲ

10:29 AM Feb 02, 2024 IST
ਮਾਰਕੀਟ ਬਾਹਰ ਸੌਂ ਰਹੇ ਰਿਕਸ਼ਾ ਚਾਲਕ ਦਾ ਕਤਲ
ਘਟਨਾ ਸਥਾਨ ਦੀ ਜਾਂਚ ਕਰਦੇ ਹੋਏ ਅਧਿਕਾਰੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 1 ਫਰਵਰੀ
ਭਾਰਤ ਨਗਰ ਚੌਕ ਸਥਿਤ ਫਰਨੀਚਰ ਮਾਰਕੀਟ ’ਚ ਅਣਪਛਾਤੇ ਹੱਤਿਆਰਿਆਂ ਵੱਲੋਂ ਲੁੱਟ ਦੀ ਨੀਅਤ ਨਾਲ ਦੁਕਾਨ ਦੇ ਬਾਹਰ ਸੌਂ ਰਹੇ ਰਿਕਸ਼ਾ ਚਾਲਕ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਰਿਕਸ਼ਾ ਚਾਲਕ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਜ਼ਖਮੀ ਕਰ ਦਿੱਤਾ ਤੇ ਉਥੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਵੀਰਵਾਰ ਦੀ ਸਵੇਰੇ ਉਸ ਸਮੇਂ ਲੱਗਿਆ, ਜਦੋਂ ਰਾਹਗੀਰ ਨੇ ਖੂਨ ਨਾਲ ਲਥਪਥ ਲਾਸ਼ ਦੇਖੀ ਅਤੇ ਪੁਲੀਸ ਕੰਟਰੋਲ ਰੂਮ ’ਤੇ ਇਸ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਸਿਵਲ ਲਾਈਨ ਦੇ ਨਵ ਨਿਯੁਕਤ ਏਸੀਪੀ ਜਤਿਨ ਬਾਂਸਲ ਤੇ ਥਾਣਾ ਡਿਵੀਜ਼ਨ ਨੰ. 5 ਦੀ ਪੁਲੀਸ ਮੌਕੇ ’ਤੇ ਪੁੱਜੀ। ਮ੍ਰਿਤਕ ਦੀ ਪਛਾਣ ਪੱਪੂ ਵਜੋਂ ਹੋਈ ਹੈ ਜਿਸ ਦੀ ਉਮਰ 48 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ। ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਫਰਨੀਚਰ ਮਾਰਕੀਟ ਦੀ ਇੱਕ ਦੁਕਾਨ ਦੇ ਬਾਹਰ ਰਿਕਸ਼ਾ ਚਾਲਕ ਆਪਣਾ ਰਿਕਸ਼ਾ ਲਾ ਕੇ ਉਸ ’ਤੇ ਸੌ ਰਿਹਾ ਸੀ। ਵੀਰਵਾਰ ਦੀ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਕਿ ਰਿਕਸ਼ਾ ਚਾਲਕ ਦੀ ਲਾਸ਼ ਖੂਨ ਨਾਲ ਲਥਪਥ ਪਈ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ਕੀਤੀ ਤਾਂ ਪਤਾ ਮ੍ਰਿਤਕ ਦੇ ਸਿਰ ’ਤੇ ਗਹਿਰੀ ਸੱਟ ਦਾ ਨਿਸ਼ਾਨ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਸ਼ੱਕ ਹੈ ਕਿ ਲੁੱਟ ਦੀ ਨੀਅਤ ਨਾਲ ਕਤਲ ਕੀਤਾ ਹੋ ਸਕਦਾ ਹੈ। ਬਾਕੀ ਪੁਲ਼ੀਸ ਜਾਂਚ ਕਰ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×