ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਮੀਨ ਦਾ ਕਬਜ਼ਾ ਲੈਣ ਗਏ ਸੇਵਾਮੁਕਤ ਪੁਲੀਸ ਅਧਿਕਾਰੀ ਦਾ ਕਤਲ

07:48 AM Jun 27, 2024 IST
ਹਸਪਤਾਲ ਵਿੱਚ ਜ਼ੇਰੇ ਇਲਾਜ ਮ੍ਰਿਤਕ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰ।

ਗੁਰਦੀਪ ਸਿੰਘ ਭੱਟੀ
ਟੋਹਾਣਾ, 26 ਜੂਨ
ਇਥੋਂ ਦੇ ਪਿੰਡ ਪਿਰਥਲਾ ਵਿੱਚ ਸਹੁਰੇ ਪਰਿਵਾਰ ਦੀ ਜ਼ਮੀਨ ਦਾ ਕਬਜ਼ਾ ਲੈਣ ਗਏ ਸੇਵਾਮੁਕਤ ਸਬ-ਇੰਸਪੈਕਟਰ ਓਮ ਪ੍ਰਕਾਸ਼ ਦੀ ਵਿਰੋਧੀ ਧੜੇ ਨੇ ਹੱਤਿਆ ਕਰ ਦਿੱਤੀ। ਇਸ ਖੂਨੀ ਝੜਪ ਵਿੱਚ ਮ੍ਰਿਤਕ ਦੇ ਬੇਟੇ ਵਿਕਾਸ, ਪਤਨੀ ਰੋਸ਼ਨੀ ਤੇ ਭਤੀਜਾ ਸੁਨੀਲ ਸਣੇ ਕਰੀਬ 10-11 ਲੋਕ ਗੰਭੀਰ ਜ਼ਖ਼ਮੀ ਹੋ ਗਏ। ਵਿਕਾਸ ਨੂੰ ਅਗਰੋਹਾ ਰੈਫਰ ਕੀਤਾ ਗਿਆ ਹੈ। ਬਾਕੀ ਦੇ ਜ਼ਖ਼ਮੀ ਸਿਵਲ ਹਸਪਤਾਲ ’ਚ ਦਾਖਲ ਹਨ। ਪੁਲੀਸ ਨੇ ਵਿਕਾਸ ਦੇ ਬਿਆਨਾਂ ’ਤੇ ਪਿਰਥਲਾ ਦੇ ਹੇਤਰਾਮ, ਓਮ ਪ੍ਰਕਾਸ਼ ਤੇ ਉਨ੍ਹਾਂ ਦੇ ਪਰਿਵਾਰ ਦੀਆਂ ਔਰਤਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਓਮ ਪ੍ਰਕਾਸ਼ ਦੀ ਪਤਨੀ ਰੋਸ਼ਨੀ ਦੇ ਭਰਾ ਦੀ ਮੌਤ ਹੋਣ ਮਗਰੋਂ ਉਸ ਦੇ ਸਹੁਰੇ ਮਨਫੂਲ ਸਿੰਘ ਜਾਗੂ ਨੇ ਸਾਰੀ 7.5 ਏਕੜ ਜ਼ਮੀਨ ਆਪਣੀ ਧੀ ਰੋਸ਼ਨੀ ਦੇ ਨਾਂ ਕਰ ਦਿੱਤੀ ਸੀ। ਇਸੇ ਜ਼ਮੀਨ ਦਾ ਕਬਜ਼ਾ ਲੈਣ ਲਈ ਅੱਜ ਦੁਪਹਿਰ ਦੋ ਵਜੇ ਟਰੈਕਟਰ ਲੈ ਕੇ ਓਮ ਪ੍ਰਕਾਸ਼ ਆਪਣੇ ਪਰਿਵਾਰ ਨਾਲ ਪਿਰਥਲਾ ਪੁੱਜਾ ਸੀ। ਇਸ ਦੌਰਾਨ ਮਨਫੂਲ ਸਿੰਘ ਦੇ ਕੁਝ ਸ਼ਰੀਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਪਿੰਡ ਦੇ ਇੱਕ ਧਾਰਮਿਕ ਸਥਾਨ ਤੋਂ ਅਨਾਊਂਸਮੈਂਟ ਕਰ ਕੇ ਇਕੱਠ ਕਰ ਲਿਆ ਜਿਸ ਤੋਂ ਬਾਅਦ ਸਥਿਤੀ ਖੂਨੀ ਝੜਪ ਵਿੱਚ ਤਬਦੀਲ ਹੋ ਗਈ। ਓਮ ਪ੍ਰਕਾਸ਼ ਵੱਲੋਂ ਜਦੋਂ ਜ਼ਮੀਨ ਵਿੱਚ ਟਰੈਕਟਰ ਚਲਾਇਆ ਗਿਆ ਤਾਂ ਵਿਰੋਧੀ ਧਿਰ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿੱਚ ਓਮ ਪ੍ਰਕਾਸ਼ ਦੀ ਮੌਤ ਹੋ ਗਈ ਤੇ ਬਾਕੀ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸ਼ਮਸ਼ੇਰ ਸਿੰਘ ਸਿਟੀ ਤੇ ਸਦਰ ਪੁਲੀਸ ਦੀਆਂ ਟੀਮਾਂ ਨਾਲ ਹਸਪਤਾਲ ਪੁੱਜੇ। ਮ੍ਰਿਤਕ ਦਾ ਪੋਸਟਮਾਰਟਮ ਭਲਕੇ ਹੋਵੇਗਾ। ਡੀਐੱਸਪੀ ਨੇ ਦੱਸਿਆ ਕਿ ਮਾਮਲਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।

Advertisement

Advertisement
Advertisement