For the best experience, open
https://m.punjabitribuneonline.com
on your mobile browser.
Advertisement

ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

08:20 AM Apr 19, 2024 IST
ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Advertisement

ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਅਪਰੈਲ
ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿੱਚ ਇੱਕ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਬਚਿੱਤਰ ਸਿੰਘ ਨੇ ਦੱਸਿਆ ਉਸ ਦਾ ਵੱਡਾ ਭਰਾ ਸੁਖਦੇਵ ਸਿੰਘ ਉਰਫ ਲਾਡੀ (47) ਖੇਤੀਬਾੜੀ ਦਾ ਕੰਮ ਕਰਦਾ ਸੀ। ਅੱਜ ਜਦੋਂ ਉਹ ਸਵੇਰੇ ਕਰੀਬ 6.30 ਵਜੇ ਉੱਠਿਆ ਤਾਂ ਉਸ ਦੀ ਭਰਜਾਈ ਰਣਜੀਤ ਕੌਰ ਨੇ ਦੱਸਿਆ ਕਿ ਸੁਖਦੇਵ ਦੇ ਮੋਬਾਈਲ ਉੱਪਰ ਸਵੇਰੇ ਕਰੀਬ 3.30 ਵਜੇ ਕਿਸੇ ਮਨੀ ਨਾਂ ਦੇ ਵਿਅਕਤੀ ਦਾ ਫੋਨ ਆ ਰਿਹਾ ਸੀ, ਜਿਸ ਤੋਂ ਬਾਅਦ ਸੁਖਦੇਵ ਸਿੰਘ ਸਵੇਰੇ 3.30 ਵਜੇ ਘਰੋਂ ਚਲਾ ਗਿਆ ਅਤੇ ਹੁਣ ਤੱਕ ਵਾਪਸ ਨਹੀਂ ਆਇਆ। ਉਹ ਆਪਣੇ ਭਰਾ ਨੂੰ ਲੱਭਣ ਲਈ ਨਿਕਲਿਆ ਤਾਂ ਸੁਖਦੇਵ ਸਿੰਘ ਦੀ ਲਾਸ਼ ਮੋਟਰ ਨੇੜੇ ਮੱਕੀ ਦੇ ਖੇਤ ਵਿੱਚ ਖੂਨ ਨਾਲ ਲੱਥਪੱਥ ਪਈ ਸੀ। ਉਸ ਦੇ ਸਿਰ, ਮੂੰਹ ਅਤੇ ਗਲੇ ’ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ ਸਨ। ਇਸ ਸਬੰਧੀ ਡੀਐੱਸਪੀ ਜੰਡਿਆਲਾ ਗੁਰੂ ਅਰਵਿੰਦਰ ਸਿੰਘ ਨੇ ਦੱਸਿਆ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×