ਘਰ ਅੰਦਰ ਸੁੱਤੇ ਪਏ ਵਿਅਕਤੀ ਦਾ ਕਤਲ
05:59 PM Jul 27, 2020 IST
ਭਗਵਾਨ ਦਾਸ ਗਰਗ
ਨਥਾਣਾ, 27 ਜੁਲਾਈ
Advertisement
ਪਿੰਡ ਪੂਹਲਾ ਵਿੱਚ ਆਪਣੇ ਘਰ ਅੰਦਰ ਸੁੱਤੇ ਪਏ ਵਿਅਕਤੀ ਦੀ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਹਰਜੀਤ ਸਿੰਘ (55) ਮੋਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਜੋ ਨਾਨਕੇ ਪਿੰਡ ਪੂਹਲਾ ਵਿੱਚ ਰਹਿੰਦਾ ਸੀ। ਉਸਨੂੰ ਨਾਨਕਿਆਂ ਦੀ ਜ਼ਮੀਨ ਮਿਲੀ ਹੋਈ ਸੀ ਅਤੇ ਵੀਹ ਏਕੜ ਤੋਂ ਵੱਧ ਰਕਬੇ ‘ਚ ਉਹ ਖੇਤੀ ਕਰਦਾ ਸੀ। ਜਾਣਕਾਰੀ ਅਨੁਸਾਰ ਉਸਦੇ ਦੋ ਬੇਟੇ ਅਤੇ ਬੇਟੀ ਵਿਦੇਸ਼ ਗਏ ਹੋਏ ਹਨ ਜਦੋਂ ਕਿ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਰਿਹਾਇਸ਼ ਮੋਗਾ ਵਿੱਚ ਹੈ। ਉਹ ਹਰ ਸ਼ਨਿਚਰਵਾਰ ਅਤੇ ਐਤਵਾਰ ਇਥੇ ਆ ਕੇ ਖੇਤੀ ਸਬੰਧੀ ਕੰਮਕਾਜ ਖੁਦ ਨਿਪਟਾਉਂਦਾ ਸੀ। ਲੰਘੀ ਰਾਤ ਕੁਝ ਅਣਪਛਾਤੇ ਵਿਅਕਤੀ ਹਰਜੀਤ ਸਿੰਘ ਦੇ ਘਰ ਦਾ ਬਾਹਰੀ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਸਦਾ ਸੁੱਤੇ ਪਏ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਪੁਲੀਸ ਨੇ ਇਸ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ।
Advertisement
Advertisement