For the best experience, open
https://m.punjabitribuneonline.com
on your mobile browser.
Advertisement

ਬੱਕਰੀਆਂ ਦੇ ਵਾੜੇ ਵਿੱਚ ਪਏ ਵਿਅਕਤੀ ਦਾ ਕਤਲ

07:42 AM Apr 29, 2024 IST
ਬੱਕਰੀਆਂ ਦੇ ਵਾੜੇ ਵਿੱਚ ਪਏ ਵਿਅਕਤੀ ਦਾ ਕਤਲ
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 28 ਅਪਰੈਲ
ਇੱਥੋਂ ਥੋੜ੍ਹੀ ਦੂਰ ਪਿੰਡ ਦੂਧਨਸਾਧਾਂ ਵਿੱਚ ਬੀਤੀ ਰਾਤ ਬੱਕਰੀਆਂ ਦੇ ਵਾੜੇ ਵਿੱਚ ਸੁੱਤੇ ਪਏ ਵਿਅਕਤੀ ਦਾ ਸਿਰ ਵਿੱਚ ਰਾੜ ਮਾਰ ਕੇ ਕਤਲ ਕਰ ਦਿੱਤਾ।
ਪੁਲੀਸ ਅਨੁਸਾਰ ਇਸੇ ਪਿੰਡ ਦਾ ਗਰੀਬੂ ਦਾਸ (70) ਪੁੱਤਰ ਪ੍ਰੇਮ ਰਾਮ ਪਿੰਡ ਦੂਧਨਸਾਧਾਂ ਰੋਜ਼ਾਨਾ ਬੱਸ ਅੱਡਾ ਦੂਧਨਸਾਧਾਂ ਵਿੱਚ ਅੰਡਿਆਂ ਦੀ ਰੇੜੀ ਲਗਾਉਂਦਾ ਸੀ ਅਤੇ ਰਾਤ ਨੂੰ ਰੋਟੀ ਖਾ ਕੇ ਬੱਕਰੀਆਂ ਦੇ ਵਾੜੇ ਵਿੱਚ ਸੌਂ ਜਾਂਦਾ ਸੀ। ਬੀਤੀ ਰਾਤ ਗਰੀਬੂ ਦਾਸ ਦੇਰ ਰਾਤ ਰੋਜ਼ਾਨਾ ਵਾਂਗ ਕੰਮ ਨਿਬੇੜ ਕੇ ਘਰ ਆ ਕੇ ਰੋਟੀ ਖਾ ਕੇ ਵਾੜੇ ਵਿੱਚ ਜਾ ਕੇ ਸੌਂ ਗਿਆ। ਕਰੀਬ ਅੱਧੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ਵਿੱਚ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਦੇ ਰੌਲਾ ਪਾਉਣ ’ਤੇ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜ਼ਖ਼ਮੀ ਗਰੀਬੂ ਦਾਸ ਨੂੰ ਪਹਿਲਾਂ ਦੂਧਨਸਾਧਾਂ ਹਸਪਤਾਲ ਪਹੁੰਚਾਇਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲੀਸ ਚੌਕੀ ਰੋਹੜ ਜਾਗੀਰ ਦੇ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਘਟਨਾ ਸਥਾਨ ’ਤੇ ਪਹੁੰਚ ਗਏ। ਮਗਰੋਂ ਡੀਐੱਸਪੀ ਦਿਹਾਤੀ ਗੁਰਪ੍ਰਤਾਪ ਸਿੰਘ ਨੇ ਵੀ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਵਿੱਚ ਕਰਵਾਇਆ ਜਾ ਰਿਹਾ ਹੈ ਅਤੇ ਧਾਰਾ 302 ਤਹਿਤ ਕੇਸ ਦਰਜ ਕਰਕੇ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×