ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤੇਜ਼ਧਾਰ ਹਥਿਆਰ ਨਾਲ ਪਰਵਾਸੀ ਮਜ਼ਦੂਰ ਦਾ ਕਤਲ

06:48 PM Jun 29, 2023 IST

ਪੱਤਰ ਪ੍ਰੇਰਕ

Advertisement

ਹੰਡਿਆਇਆ, 28 ਜੂਨ

ਇੱਥੇ ਝੋਨਾ ਲਾਉਣ ਆਏ ਪਰਵਾਸੀ ਮਜ਼ਦੂਰ ਦਾ ਉਸ ਦੇ ਸਾਥੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਮ੍ਰਿਤਕ ਮੂੰਗੀਆ ਰਿਸ਼ੀ ਦੇਵ ਪੁੱਤਰ ਚੰਦੇਸ਼ ਰਿਸ਼ੀ ਦੇਵ ਵਾਸੀ ਜ਼ਿਲ੍ਹਾ ਰਜ਼ੀਆ (ਬਿਹਾਰ) ਦਾ ਆਪਣੇ ਸਾਥੀ ਨਾਲ ਝਗੜਾ ਹੋ ਗਿਆ। ਇਸ ਦੌਰਾਨ ਉਸ ਦੇ ਸਾਥੀ ਨੇ ਮੂੰਗੀਆ ਦੇ ਸਿਰ ਵਿਚ ਕੁਹਾੜਾ ਮਾਰ ਦਿੱਤਾ। ਪੁਲੀਸ ਸੂਤਰਾਂ ਅਨੁਸਾਰ ਮੂੰਗੀਆ ਦੇ ਮੁਲਜ਼ਮ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ। ਇਸ ਦੇ ਚੱਲਦਿਆਂ ਦੋਵੇਂ ਵਿਅਕਤੀ ਝਗੜ ਪਏ। ਮੁਲਜ਼ਮ ਪ੍ਰਮੋਦ ਕੁਮਾਰ ਨੇ ਮੂੰਗੀਆ ਰਿਸ਼ੀ ਦੇਵ ਦੇ ਸਿਰ ‘ਤੇ ਕੁਹਾੜੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਪੀੜਤ ਨੂੰ ਤੁਰੰਤ ਡਾਕਟਰੀ ਸਹਾਇਤਾ ਨਾ ਮਿਲਣ ਕਰ ਕੇ ਉਸਦੀ ਮੌਤ ਹੋ ਗਈ। ਚੌਕੀ ਇੰਚਾਰਜ ਹੰਡਿਆਇਆ ਤਰਸੇਮ ਸਿੰਘ ਨੇ ਦੱਸਿਆ ਕਿ ਪ੍ਰਮੋਦ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Advertisement

Advertisement
Tags :
ਹਥਿਆਰਤੇਜ਼ਧਾਰਪਰਵਾਸੀਮਜ਼ਦੂਰ
Advertisement