For the best experience, open
https://m.punjabitribuneonline.com
on your mobile browser.
Advertisement

ਸਿਰ ’ਚ ਡੰਡਾ ਮਾਰ ਕੇ ਪਰਵਾਸੀ ਮਜ਼ਦੂਰ ਦੀ ਹੱਤਿਆ

07:54 AM Aug 08, 2024 IST
ਸਿਰ ’ਚ ਡੰਡਾ ਮਾਰ ਕੇ ਪਰਵਾਸੀ ਮਜ਼ਦੂਰ ਦੀ ਹੱਤਿਆ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 7 ਅਗਸਤ
ਇਥੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਘੱਲ ਕਲਾਂ ਵਿੱਚ ਬੀਤੀ ਰਾਤ ਪੈਸੇ ਦੇ ਲੈਣ-ਦੇਣ ਕਾਰਨ ਹੋਏ ਝਗੜੇ ਮਗਰੋਂ ਇੱਕ ਨੌਜਵਾਨ ਨੇ ਪਰਵਾਸੀ ਮਜ਼ਦੂਰ ਦੀ ਸਿਰ ’ਚ ਡੰਡਾ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਬੋਦਨ ਮਹਿਤੋ ਵਾਸੀ ਬਿਹਾਰ ਵਜੋਂ ਹੋਈ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਲਜ਼ਮ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੋਦਨ ਮਹਿਤੋ ਪਿੰਡ ਘੱਲ ਕਲਾਂ ਵਿੱਚ ਆਪਣੇ ਭਰਾ ਮਿੰਟੂ ਮਹਿਤੋ ਅਤੇ ਹੋਰ ਪਰਵਾਸੀ ਮਜ਼ਦੂਰਾਂ ਨਾਲ ਲੰਮੇ ਸਮੇਂ ਤੋਂ ਖੇਤ ਮਜ਼ਦੂਰੀ ਕਰ ਰਿਹਾ ਸੀ। ਬੀਤੀ ਦੇਰ ਰਾਤ ਪੈਸਿਆਂ ਦੇ ਲੈਣ-ਦੇਣ ਤੋਂ ਉਸ ਦਾ ਗੁਰਪ੍ਰੀਤ ਸਿੰਘ ਨਾਲ ਝਗੜਾ ਹੋ ਗਿਆ। ਇਸ ਦੌਰਾਨ ਗੁਰਪ੍ਰੀਤ ਨੇ ਬੋਦਨ ਦੇ ਸਿਰ ’ਚ ਡੰਡਾ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

Advertisement
Advertisement
Author Image

joginder kumar

View all posts

Advertisement