ਸਿਰਸਾ ਦੇ ਪਿੰਡ ਸੁਖਚੈਨ ’ਚ ਵਿਆਹੁਤਾ ਦਾ ਕਤਲ
ਪ੍ਰਭੂ ਦਿਆਲ
ਸਿਰਸਾ, 5 ਅਗਸਤ
ਸਿਰਸਾ ਦੇ ਪਿੰਡ ਸੁਖਚੈਨ ’ਚ ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ ਹੈ। ਕਤਲ ਦਾ ਇਲਜ਼ਾਮ ਮਹਿਲਾ ਦੇ ਪਤੀ ਤੇ ਉਸ ਦੇ ਸਹੁਰੇ ਪਰਿਵਾਰ ’ਤੇ ਲੱਗਿਆ ਹੈ। ਪੁਲੀਸ ਨੇ ਮਹਿਲਾ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੀ ਦੇਹ ਪੋਸਟਮਾਰਟਮ ਲਈ ਸਿਰਸਾ ਦੇ ਸਰਕਾਰੀ ਹਸਪਤਾਲ ਭਿਜਵਾਈ ਗਈ ਹੈ, ਜਿਥੇ ਮਹਿਲਾ ਦਾ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਪੋਸਟਮਾਰਟਮ ਤੋਂ ਪਹਿਲਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਪੁਲੀਸ ਵੱਲੋਂ ਮਹਿਲਾ ਦੇ ਪਤੀ ਬਲਕੌਰ ਸਿੰਘ, ਸਹੁਰਾ ਬੂਟਾ ਸਿੰਘ ਤੇ ਸੱਸ ਸੁਖਵਿੰਦਰ ਕੌਰ ਸਮੇਤ ਪੰਜ ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।
ਸਿਰਸਾ ਦੇ ਪਿੰਡ ਸੁਖਚੈਨ ’ਚ ਵਿਆਹੁਤਾ ਦਾ ਕਤਲ
ਸਰਕਾਰੀ ਹਸਪਤਾਲ ’ਤੇ ਧਰਨਾ ਦੇ ਰਹੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਅੰਮ੍ਰਿਤਪਾਲ ਕੌਰ (37) ਦਾ ਉਸ ਦੇ ਪਤੀ ਬਲਕੌਰ ਸਿੰਘ, ਸਹੁਰਾ ਬੂਟਾ ਸਿੰਘ ਤੇ ਸੱਸ ਸੁਖਵਿੰਦਰ ਕੌਰ ਨੇ ਰਾਡਾ ਮਾਰ ਕੇ ਕਤਲ ਕੀਤਾ ਹੈ। ਇਸ ਸਬੰਧੀ ਜਦੋਂ ਸੁਨੇਹਾ ਮਿਲਣ ’ਤੇ ਉਹ ਮ੍ਰਿਤਕਾ ਦੇ ਘਰ ਗਏ ਤਾਂ ਮ੍ਰਿਤਕਾ ਦੇ ਕਪੜੇ ਪਾਟੇ ਹੋਏ ਸਨ ਤੇ ਉਸ ਦੇ ਦੋਵੇਂ ਹੱਥ ਬੰਨ੍ਹੇ ਸਨ।
ਸਿਰਸਾ ਦੇ ਪਿੰਡ ਸੁਖਚੈਨ ’ਚ ਵਿਆਹੁਤਾ ਦਾ ਕਤਲ
ਮ੍ਰਿਤਕਾ ਦੇ ਦੋ ਬੱਚੇ ਹਨ, ਜਿਨ੍ਹਾਂ ’ਚ ਇਕ ਲੜਕਾ ਤੇ ਇਕ ਲੜਕੀ ਹੈ। ਦੋਵਾਂ ਬੱਚਿਆਂ ਦੇ ਸਕੂਲ ਜਾਣ ਮਗਰੋਂ ਇਹ ਵਾਰਦਾਤ ਹੋਈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਤੇ ਪਿੰਡਾਂ ਦੇ ਹੋਰ ਲੋਕ ਧਰਨੇ ’ਤੇ ਬੈਠ ਗਏ ਹਨ। ਡੀਐੱਸਪੀ ਜਗਤ ਸਿੰਘ ਨੇ ਦੱਸਿਆ ਹੈ ਕਿ ਪਰਿਵਾਰ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦਾਆਵਾ ਕੀਤਾ ਕਿ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।