ਕਤਲ ਕਾਂਡ: ਲੋਕਾਂ ਵੱਲੋਂ ਮਨਿੀ ਸਕੱਤਰੇਤ ਅੱਗੇ ਰੋਸ ਮੁਜ਼ਾਹਰਾ
ਪੱਤਰ ਪ੍ਰੇਰਕ
ਜੀਂਦ, 22 ਜੁਲਾਈ
ਕਸਬਾ ਜੁਲਾਨਾ ਦੇ ਪਿੰਡ ਕਿਲਾ ਜਫਰਗੜ੍ਹ ਵਾਸੀ ਕ੍ਰਿਸ਼ਨ (28) ਦੇ ਕਤਲ ਨੂੰ ਇਕ ਮਹੀਨਾ ਬੀਤਣ ਦੇ ਬਾਵਜੂਦ ਕੋਈ ਗ੍ਰਿਫ਼ਤਾਰੀ ਨਾ ਹੋਣ ’ਤੇ ਪਿੰਡ ਕਿਲਾ ਜਫਰਗੜ੍ਹ ਸਮੇਤ ਨੇੜਲੇ 12 ਪਿੰਡਾਂ ਦੇ ਲੋਕਾਂ ਨੇ ਮਨਿੀ ਸਕੱਤਰੇਤ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ਪਿੰਡਾਂ ਦੀਆਂ ਔਰਤਾਂ ਵੀ ਸ਼ਾਮਲ ਹਨ, ਜਨਿ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਧਰਨਾ ਸਥਾਨ ’ਤੇ ਪੁੱਜੇ ਡੀਸੀ ਡਾ. ਮਨੋਜ ਕੁਮਾਰ ਅਤੇ ਐੱਸਪੀ ਸੁਮਿਤ ਕੁਮਾਰ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਨੂੰ ਅਗਲੇ 10 ਦਨਿਾਂ ਵਿੱਚ ਕਤਲ ਕੇਸ ਸੁਲਝਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਜੇਜੇਪੀ ਦੇ ਵਿਧਾਇਕ ਅਮਰਜੀਤ ਢਾਂਡਾ, ਸਾਬਕਾ ਵਿਧਾਇਕ ਪਰਮਿੰਦਰ ਢੁੱਲ ਵੀ ਲੋਕਾਂ ਦੇ ਨਾਲ ਖੜ੍ਹੇ ਸਨ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਦੀ 22 ਜੂਨ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਜੀਂਦ-ਰੋਹਤਕ ਰੋਡ ’ਤੇ ਇੱਕ ਨਿੱਜੀ ਸਕੂਲ ਦੇ ਕੋਲ ਝਾੜੀਆਂ ਵਿੱਚ ਉਸ ਦੀ ਲਾਸ਼ ਮਿਲੀ ਸੀ। ਡੀਸੀ ਡਾ. ਮਨੋਜ ਕੁਮਾਰ ਨੇ ਲੋਕਾਂ ਦੇ ਇੱਕਠ ਨੂੰ ਭਰੋਸਾ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮਾਮਲੇ ਨੂੰ ਸੁਲਝਾਉਣ ਲਈ ਕੋਸ਼ਿਸ਼ ਕਰ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਵੱਲੋਂ ਦੱਸੇ ਗਏ ਸ਼ੱਕੀ ਲੋਕਾਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਮਾਮਲਾ ਅਗਲੇ 10 ਦਨਿਾਂ ਵਿੱਚ ਸੁਲਝਦਾ ਤਾਂ ਕਿਸੇ ਕੌਮੀ ਜਾਂਚ ਏਜੰਸੀ ਤੋਂ ਮਦਦ ਲਈ ਜਾਵੇਗੀ।