For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲਾ: ਉਗਰਾਹਾਂ ਗਰੁੱਪ ਵੱਲੋਂ ਥਾਣਾ ਧੂਰੀ ਅੱਗੇ ਧਰਨਾ ਜਾਰੀ

06:43 AM Jul 03, 2024 IST
ਕਤਲ ਮਾਮਲਾ  ਉਗਰਾਹਾਂ ਗਰੁੱਪ ਵੱਲੋਂ ਥਾਣਾ ਧੂਰੀ ਅੱਗੇ ਧਰਨਾ ਜਾਰੀ
ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਬੁਲਾਰਾ। ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਧੂਰੀ, 2 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਵਾਲਾ ਦੀ ਇੱਕ ਫੈਕਟਰੀ ਵਿੱਚ ਡਰਾਈਵਰ/ਚੌਕੀਦਾਰ ਵਜੋਂ ਕੰਮ ਕਰਦੇ ਗੁਰਜੰਟ ਸਿੰਘ ਭੜੀਮਾਨਸਾ ਦੇ ਛੇ ਦਿਨ ਪਹਿਲਾਂ ਹੋਏ ਕਤਲ ਮਾਮਲੇ ’ਚ ਪੁਲੀਸ ਦੀ ਕਾਰਗੁਜ਼ਾਰੀ ’ਤੇ ਸੁਆਲ ਖੜ੍ਹੇ ਕੀਤੇ ਹਨ। ਇਸ ਤਹਿਤ ਥਾਣਾ ਸਦਰ ਧੂਰੀ ਅੱਗੇ ਸ਼ੁਰੂ ਕੀਤਾ ਪੱਕਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਪ੍ਰਾਪਤੀ ਤੱਕ ਮਰਹੂਮ ਗੁਰਜੰਟ ਸਿੰਘ ਦਾ ਅੰਤਿਮ ਸੰਸਕਾਰ ਨਾ ਕਰਨ ਅਤੇ ਕਿਸਾਨ ਜਥੇਬੰਦੀ ਵੱਲੋਂ ਪੱਕਾ ਧਰਨਾ ਜਾਰੀ ਰੱਖਦਿਆਂ 3 ਜੁਲਾਈ ਨੂੰ ਥਾਣੇ ਅੱਗੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਕੁਲਵਿੰਦਰ ਸਿੰਘ ਭੂਦਨ ਤੇ ਜਨਰਲ ਸਕੱਤਰ ਕੇਵਲ ਸਿੰਘ ਭੜੀਮਾਨਸਾ ਨੇ ਕਿਹਾ ਕਿ ਭਾਵੇਂ ਪੁਲੀਸ ਵੱਲੋਂ ਉਕਤ ਕਤਲ ਮਾਮਲੇ ਵਿੱਚ ਕੁਝ ਵਿਅਕਤੀਆਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ ਪਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੈ। ਆਗੂਆਂ ਕਿਹਾ ਕਿ 3 ਜੁਲਾਈ ਨੂੰ ਥਾਣਾ ਸਦਰ ਅੱਗੇ ਕਿਸਾਨਾਂ ਦੀ ਇਕੱਤਰਤਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ ਪਿੰਡ ਭੜੀਮਾਨਸਾ ਮਾਲੇਰਕੋਟਲਾ ਕਮੇਟੀ ਦੇ ਅਧੀਨ ਹੈ ਜਦੋਂ ਕਿ ਘਟਨਾਸਥਾਨ ਪਿੰਡ ਦਾ ਬਕੂਹਾ ਥਾਣਾ ਸਦਰ ਧੂਰੀ ਅਧੀਨ ਪੈਂਦਾ ਹੋਣ ਕਰਕੇ ਮਾਮਲੇ ਦੀ ਅਗਵਾਈ ਮਾਲੇਰਕੋਟਲਾ ਜ਼ਿਲ੍ਹੇ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ।

Advertisement

ਨਵੀਂ ਦਰਖਾਸਤ ਦੀ ਪੜਤਾਲ ਕੀਤੀ ਜਾਵੇਗੀ: ਐੱਸਐੱਚਓ

ਥਾਣਾ ਸਦਰ ਧੂਰੀ ਦੇ ਨਵੇ ਆਏ ਐੱਸਐਚਓ ਕਰਮਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਕਤਲ ਕੇਸ ਹੱਲ ਕਰਦਿਆਂ ਸਬੰਧਤ ਵਿਅਕਤੀ ਪਹਿਲਾਂ ਹੀ ਫੜ ਕੇ ਜੇਲ੍ਹ ਭੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਹੁਣ ਪੁਲੀਸ ਨੂੰ ਪਰਿਵਾਰ ਤੋਂ ਇੱਕ ਹੋਰ ਦਰਖਾਸਤ ਪ੍ਰਾਪਤ ਹੋਈ ਹੈ ਉਸ ਵਿੱਚ ਉਠਾਏ ਹੋਰ ਨੁਕਤਿਆਂ ਦੀ ਪੁਲੀਸ ਹੋਰ ਪੜਤਾਲ ਕਰੇਗੀ।

Advertisement
Author Image

sukhwinder singh

View all posts

Advertisement
Advertisement
×