For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲਾ: ਸੀਸੀਟੀਵੀ ਫੁਟੇਜ ਦਾ ਸਹਾਰਾ ਲੈ ਰਹੀ ਹੈ ਪੁਲੀਸ

07:22 AM Sep 09, 2024 IST
ਕਤਲ ਮਾਮਲਾ  ਸੀਸੀਟੀਵੀ ਫੁਟੇਜ ਦਾ ਸਹਾਰਾ ਲੈ ਰਹੀ ਹੈ ਪੁਲੀਸ
Advertisement

ਪਟਿਆਲਾ: ਇੱਥੇ ਬੀਤੇ ਦਿਨੀਂ ਨਾਭਾ ਰੋਡ ਸਥਿਤ ਪਟਿਆਲਾ ਵਿਚਲੀ ਬਾਬੂ ਸਿੰਘ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਕਰਨ ਕੁਮਾਰ ਪੁੱਤਰ ਓਮ ਪ੍ਰਕਾਸ਼ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਨੌਜਵਾਨਾਂ ’ਚੋਂ ਬਹੁਤਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸੰਪਰਕ ਕਰਨ ’ਤੇ ਭਾਵੇਂ ਪੁਲੀਸ ਅਧਿਕਾਰੀ ਗ੍ਰਿਫਤਾਰੀ ਦੀ ਗੱਲ ਤਾਂ ਸਵੀਕਾਰ ਰਹੇ ਹਨ, ਪਰ ਤਰਕ ਸੀ ਕਿ ਇਸ ਸਬੰਧੀ ਅਜੇ ਦਸਤਾਵੇਜ਼ੀ ਕਾਰਵਾਈ ਚੱਲ ਰਹੀ ਹੈ ਅਤੇ ਕੱਲ੍ਹ ਤੱਕ ਤਸਵੀਰ ਸਾਫ਼ ਹੋ ਜਾਵੇਗੀ। ਪਤਾ ਲੱਗਾ ਹੈ ਕਿ ਪੁਲੀਸ ਵੱਲੋਂ ਇਸ ਘਟਨਾ ਦੀ ਸਾਹਮਣੇ ਆਈ ਸੀਸੀਟੀਵੀ ਫੁਟੇਜ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਇਸ ਮਾਮਲੇ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ 9 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। -ਖੇਤਰੀ ਪ੍ਰਤੀਨਿਧ

Advertisement
Advertisement
Author Image

Advertisement