ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਲ ਮਾਮਲਾ: ਸੰਗਰੂਰ-ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ

06:48 AM Jul 05, 2024 IST
ਧੂਰੀ ’ਚ ਸੰਗਰੂਰ-ਲੁਧਿਆਣਾ ਮੁੱਖ ਮਾਰਗ ਨੂੰ ਜਾਮ ਕਰਨ ਮੌਕੇ ਧਰਨਾਕਾਰੀ। ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਧੂਰੀ, 4 ਜੁਲਾਈ
ਪਿੰਡ ਭੜੀਮਾਨਸਾ ਦੇ ਗੁਰਜੰਟ ਸਿੰਘ ਕਤਲ ਮਾਮਲੇ ’ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਥਾਣਾ ਸਦਰ ਅੱਗੇ ਲਗਾਏ ਪੱਕੇ ਧਰਨੇ ਦੇ ਚੌਥੇ ਦਿਨ ਧੂਰੀ ’ਚ ਸੰਗਰੂਰ-ਲੁਧਿਆਣਾ ਮੁੱਖ ਮਾਰਗ ਤਕਰੀਬਨ ਦੋ ਘੰਟੇ ਲਈ ਜਾਮ ਕੀਤਾ। ਧਰਨਾਕਾਰੀ ਕਿਸਾਨ ਪੀੜਤ ਪਰਿਵਾਰ ਵੱਲੋਂ ਉਕਤ ਕਤਲ ਮਾਮਲੇ ’ਚ ਨਾਮਜ਼ਦ ਵਿਅਕਤੀ ਦੀ ਫੌਰੀ ਗ੍ਰਿਫ਼ਤਾਰੀ ਲਈ ਬਜ਼ਿੱਦ ਰਹੇ ਜਿਸ ਕਾਰਨ ਅੱਜ ਵੀ ਕਿਸਾਨ ਆਗੂਆਂ ਦੀ ਪੁਲੀਸ ਨਾਲ ਮੀਟਿੰਗ ਕਿਸੇ ਤਣ-ਪੱਤਣ ਨਹੀਂ ਲੱਗ ਸਕੀ।
ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਕੇਵਲ ਸਿੰਘ ਭੜੀਮਾਨਸਾ ਨੇ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਵਾਰ-ਵਾਰ ਨਾਮ ਲਏ ਜਾਣ ’ਤੇ ਇੱਕ ਵਿਅਕਤੀ ਨੂੰ ਕਤਲ ਕੇਸ ਤੋਂ ਬਾਹਰ ਰੱਖਿਆ ਜਾ ਰਿਹਾ ਹੈ ਜਿਸ ਕਰਕੇ ਮਰਹੂਮ ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਅੱਠ ਦਿਨਾਂ ਤੋਂ ਸੰਗਰੂਰ ਹਸਪਤਾਲ ਦੀ ਮੋਰਚਰੀ ਵਿੱਚ ਰੁਲ ਰਹੀ ਹੈ। ਆਗੂਆਂ ਨੇ ਪੁਲੀਸ ਨੂੰ 5 ਜੁਲਾਈ ਨੂੰ ਦੁਪਹਿਰ 12 ਵਜੇ ਤੱਕ ਦਾ ਅਲਟੀਮੇਟਮ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਨਿਰਧਾਰਤ ਸਮੇਂ ਤੱਕ ਪਰਿਵਾਰ ਵੱਲੋਂ ਨਾਮਜ਼ਦ ਵਿਆਕਤੀ ਦੀ ਗ੍ਰਿਫ਼ਤਾਰੀ ਪਾ ਕੇ ਉਸ ਨੂੰ ਜੇਲ੍ਹ ਨਾ ਭੇਜਿਆ ਤਾਂ ਕਿਸਾਨ ਸੰਘਰਸ਼ ਦਾ ਕੋਈ ਹੋਰ ਤਿੱਖਾ ਤੇ ਬਦਲਵਾਂ ਪ੍ਰੋਗਰਾਮ ਦੇਣਗੇ। ਆਗੂਆਂ ਨੇ 5 ਜੁਲਾਈ ਦੇ ਧਰਨੇ ਵਿੱਚ ਇਕੱਠ ਵਧਾਉਣ ਲਈ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ਵਿੱਚੋਂ ਕਿਸਾਨਾਂ ਨੂੰ ਧੂਰੀ ਥਾਣਾ ਸਦਰ ਪਹੁੰਚਣ ਦਾ ਸੱਦਾ ਦਿੱਤਾ ਹੈ।
ਕਿਸਾਨ ਆਗੂ ਨਿਰਮਲ ਸਿੰਘ, ਸਰਬਜੀਤ ਭੁਰਥਲਾ, ਕਰਮਜੀਤ ਸਿੰਘ ਭਲਵਾਨ, ਰਜਿੰਦਰ ਸਿੰਘ ਭੋਗੀਵਾਲ, ਜਗਤਾਰ ਸਿੰਘ ਸਰੋਦ, ਮੇਜਰ ਸਿੰਘ ਹਥਨ, ਰਾਮ ਸਿੰਘ ਕੱਕੜਵਾਲ, ਗੁਰਮੇਲ ਕੌਰ ਦੁੱਲਮਾਂ ਅਤੇ ਰਾਮ ਸਿੰਘ ਕੱਕੜਵਾਲ ਨੇ ਕਿਹਾ ਕਿ ਇਨਸਾਫ਼ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਂਜ ਦੂਜੀ ਧਿਰ ਦੇ ਸਮਰਥਕਾਂ ਨੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਸਚਾਈ ਤੋਂ ਦੂਰ ਦੱਸਿਆ ਹੈ। ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਦੁਹਰਾਇਆ ਕਿ ਪੀੜਤ ਪਰਿਵਾਰ ਦੀ ਦਰਖਾਸਤ ਨੂੰ ਬਰੀਕੀ ਨਾ ਵਾਚਿਆ ਜਾ ਰਿਹਾ ਹੈ ਅਤੇ ਜਾਂਚ ਮੁਕੰਮਲ ਹੋਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement