ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਤਲ ਮਾਮਲਾ: ਬੀਕੇਯੂ ਏਕਤਾ ਉਗਰਾਹਾਂ ਨੇ ਥਾਣਾ ਘੇਰਿਆ

07:35 AM Jul 07, 2024 IST
ਥਾਣਾ ਸਦਰ ਧੂਰੀ ਦਾ ਗੇਟ ਬੰਦ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।-ਫੋਟੋ: ਰਿਸ਼ੀ

ਪੱਤਰ ਪ੍ਰੇਰਕ
ਧੂਰੀ, 6 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਥਾਣਾ ਸਦਰ ਧੂਰੀ ਅੱਗੇ ਲਗਾਏ ਪੱਕੇ ਧਰਨੇ ਦੇ ਛੇਵੇਂ ਦਿਨ ਥਾਣੇ ਦੇ ਮੁੱਖ ਗੇਟ ਨੂੰ ਦੋ ਘੰਟੇ ਤੱਕ ਘੇਰ ਕੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਯਾਦ ਰਹੇ ਕਿ 26 ਤੇ 27 ਜੂਨ ਦੀ ਦਰਮਿਆਨੀ ਰਾਤ ਪਿੰਡ ਭੜੀਮਾਨਸਾ ਦੇ ਗੁਰਜੰਟ ਸਿੰਘ ਜੋ ਡਰਾਈਵਰ, ਚੌਕੀਦਾਰ ਵਜੋਂ ਕੰਮ ਕਰਦਾ ਸੀ ਦਾ ਫੈਕਟਰੀ ਵਿੱਚ ਕਤਲ ਹੋ ਗਿਆ ਸੀ। ਭਾਵੇਂ ਪੁਲੀਸ ਨੇ ਕੁੱਝ ਸਮੇਂ ਵਿੱਚ ਹੀ ਮੁਲਜ਼ਮ ਫੜ ਕੇ ਜੇਲ੍ਹ ਭੇਜ ਦਿੱਤੇ ਸਨ ਪਰ ਕਿਸਾਨ ਜਥੇਬੰਦੀ ਪੀੜਤ ਪਰਿਵਾਰ ਵੱਲੋਂ ਦੱਸੇ ਜਾ ਰਹੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਦੀ ਮੰਗ ਤੇ ਅੜ੍ਹੀ ਹੋਈ ਹੈ।
ਕਿਸਾਨਾਂ ਨੇ ਅੱਜ 11 ਵਜੇ ਤੋਂ ਪੌਣੇ ਦੋ ਵਜੇ ਤੱਕ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ। ਪੁਲੀਸ ਵੱਲੋਂ ਮੀਟਿੰਗ ਦਾ ਸੱਦਾ ਨਾ ਮਿਲਣ ’ਤੇ 2 ਵਜੇ ਕਿਸਾਨਾਂ ਨੇ ਥਾਣਾ ਸਦਰ ਦਾ ਮੁੱਖ ਗੇਟ ਬੰਦ ਕਰਕੇ ਥਾਣੇ ਦਾ ਘਿਰਾਓ ਕੀਤਾ। ਕਿਸਾਨ ਆਗੂਆਂ ਅਨੁਸਾਰ ਇਸ ਸਮੇਂ ਦੌਰਾਨ ਜਿਹੜੇ ਪੁਲੀਸ ਦੇ ਅਧਿਕਾਰੀ ਮੁਲਾਜ਼ਮ ਥਾਣੇ ਦੇ ਅੰਦਰ ਸਨ ਉਨ੍ਹਾਂ ਨੂੰ ਥਾਣੇ ਤੋਂ ਬਾਹਰ ਅਤੇ ਜਿਹੜੇ ਬਾਹਰ ਸਨ ਉਨ੍ਹਾਂ ਨੂੰ ਥਾਣੇ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਉਂਜ ਆਪਣੇ ਕੰਮ ਧੰਦੇ ਆਏ ਆਮ ਲੋਕਾਂ ਨੂੰ ਥਾਣੇ ਦੇ ਅੰਦਰ ਜਾਣ ਤੇ ਬਾਹਰ ਆਉਣ ਤੋਂ ਨਹੀਂ ਰੋਕਿਆ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਕੁਲਵਿੰਦਰ ਸਿੰਘ ਭੂਦਨ ਅਤੇ ਜਨਰਲ ਸਕੱਤਰ ਕੇਵਲ ਸਿੰਘ ਭੜੀਮਾਨਸਾ ਨੇ ਸਮਝੌਤੇ ਲਈ ਕਥਿਤ ਦਬਾਅ ਦਾ ਦੋਸ਼ ਲਾਉਂਦਿਆਂ ਕਿਹਾ ਕਿ 7 ਜੁਲਾਈ ਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਆਗੂਆਂ ਨੇ ਪ੍ਰੈੱਸ ਕੋਲ ਦਾਅਵਾ ਕੀਤਾ ਕੀਤਾ ਕਿ ਬੀਤੀ ਕੱਲ੍ਹ ਕੀਤੇ ਅਰਥੀ ਫੂਕ ਮੁਜ਼ਾਹਰੇ ਦੌਰਾਨ ਪੁਲੀਸ ਨੇ ਸਬੰਧਤ ਵਿਅਕਤੀ ਦਾ ਨਾਮ ਐੱਫਆਈਆਰ ਵਿੱਚ ਪਾ ਲਿਆ ਪਰ ਸੰਪਰਕ ਕਰਨ ’ਤੇ ਐੱਸਐੱਚਓ ਸਦਰ ਧੂਰੀ ਕਰਮਜੀਤ ਸਿੰਘ ਨੇ ਅਜਿਹੇ ਕਿਸੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਉਧਰ ਦੂਜੇ ਪਾਸੇ ਸਬੰਧਤ ਫੈਕਟਰੀ ਵਾਲਿਆਂ ਦੇ ਕੁੱਝ ਸਮਰਥਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕਿਸਾਨ ਜਥੇਬੰਦੀਆਂ ਨੂੰ ਦੂਜੀ ਧਿਰ ਦਾ ਪੱਖ ਸੁਣਨ ਤੇ ਮਸਲੇ ਦੀ ਤਹਿ ਤੱਕ ਜਾ ਕੇ ਫੈਸਲਾ ਲੈਣ ਦੀ ਅਪੀਲ ਕੀਤੀ ਹੈ। ਯਾਦ ਰਹੇ ਕਿ ਮਰਹੂਮ ਗੁਰਜੰਟ ਸਿੰਘ ਦੇ ਮ੍ਰਿਤਕ ਸਰੀਰ ਦਾ ਅੱਜ ਦਸਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ।

Advertisement

Advertisement