For the best experience, open
https://m.punjabitribuneonline.com
on your mobile browser.
Advertisement

ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ

10:37 AM Nov 23, 2024 IST
ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 22 ਨਵੰਬਰ
ਇੱਥੇ ਦੋ ਨੌਜਵਾਨਾਂ ’ਤੇ ਦੇਰ ਰਾਤ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜਾ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਦਿਲਾਵਰ ਵਾਸੀ ਢਕੌਲੀ ਵਜੋਂ ਹੋਈ ਹੈ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲੀਸ ਨੂੰ ਦਲਜੀਤ ਸਿੰਘ ਨੇ ਦੱਸਿਆ ਹੈ ਉਸ ਦਾ ਭਰਾ ਦਿਲਾਵਰ ਤੜਕੇ ਸਵਾ ਦੋ ਵਜੇ ਆਪਣੇ ਦੋਸਤ ਸ਼ੁਭਮ ਨਾਲ ਬਲਟਾਣਾ ਦੇ ਪੈਟਰੋਲ ਪੰਪ ਤੋਂ ਐਕਟੀਵਾ ’ਚ ਤੇਲ ਪੁਆ ਕੇ ਉਸ ਦੇ ਅੱਗੇ ਜਾ ਰਹੇ ਸਨ। ਬਿੱਗ ਬਾਜ਼ਾਰ ਕੋਲ ਉਨ੍ਹਾਂ ’ਤੇ ਦੋ ਲੜਕਿਆਂ ਨੇ ਕਿਰਚਾ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਦਲਜੀਤ ਨੇ ਦੱਸਿਆ ਕਿ ਜਦੋਂ ਤਕ ਉਹ ਪਹੁੰਚਿਆ ਹਮਲਾਵਰ ਫ਼ਰਾਰ ਹੋ ਗਏ। ਐੱਸਐੱਚਓ ਜਸਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਅਣਪਛਾਤਿਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement