ਨਾਬਾਲਗ ਦਾ ਅਗਵਾ ਕਰਨ ਮਗਰੋਂ ਕਤਲ
07:32 AM Jul 13, 2023 IST
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਰੇਲਵੇ ਵਿਭਾਗ ਵਿੱਚ ਬਤੌਰ ਜੂਨੀਅਰ ਇੰਜਨੀਅਰ ਦੇ 17 ਸਾਲਾ ਪੁੱਤਰ ਦਾ ਅਗਵਾ ਕਰਨ ਪਿੱਛੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਲੜਕੇ ਦੀ ਲਾਸ਼ ਨਹਿਰ ’ਚੋਂ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਅਭਨਿਵ ਚੌਹਾਨ ਨੇ ਦੱਸਿਆ ਕਿ ਅਮਨ ਕੁਮਾਰ (59) ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 10 ਜੁਲਾਈ ਨੂੰ ਉਸ ਦਾ ਪੁੱਤਰ ਸਾਰਥਿਕ (17) ਘਰੋਂ ਕਿਧਰੇ ਚਲਾ ਗਿਆ। ਲੜਕੇ ਦੀ ਮਾਤਾ ਕਲਾਵੰਤੀ ਨੇ ਦੱਸਿਆ ਕਿ ਸਾਰਥਿਕ ਦੇ ਦੋਸਤ ਗੌਰਵ ਨੂੰ ਬੁਲਾ ਕੇ ਸਾਰਥਿਕ ਨੂੰ ਫ਼ੋਨ ਕਰਨ ਵਾਸਤੇ ਆਖਿਆ ਸੀ ਤਾਂ ਉਹ ਘਬਰਾ ਗਿਆ। ਉਨ੍ਹਾਂ ਨੂੰ ਸ਼ੱਕ ਹੋਇਆ ਕਿ ਗੌਰਵ ਤੇ ਉਸ ਦੇ ਦੋਸਤ ਸੁਖਚੈਨ ਨੇ ਹੀ ਉਨ੍ਹਾਂ ਦੇ ਲੜਕੇ ਨੂੰ ਅਗਵਾ ਕੀਤਾ। ਪੁਲੀਸ ਨੇ ਗੌਰਵ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਸਾਰਥਿਕ ਦਾ ਕਤਲ ਕਰ ਲਾਸ਼ ਗੰਗ ਕੈਨਾਲ ਵਿਚ ਸੁੱਟ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੂਜੇ ਮੁਲਜ਼ਮ ਸੁਖਚੈਨ ਸਿੰਘ ਦੀ ਗ੍ਰਿਫ਼ਤਾਰੀ ਵੀ ਜਲਦ ਕੀਤੀ ਜਾਵੇਗੀ।
Advertisement
Advertisement