ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਚੋਣਾਂ: ਮੁਲਤਵੀ ਚੋਣ ਵਾਲੇ ਵਾਰਡਾਂ ’ਚ ਨਹੀਂ ਪੈਣੀਆਂ ਸਨ ਵੋਟਾਂ

06:55 AM Dec 21, 2024 IST
ਪ੍ਰਨੀਤ ਕੌਰ, ਐੱਨਕੇ ਸ਼ਰਮਾ

ਖੇਤਰੀ ਪ੍ਰਤੀਨਿਧ
ਪਟਿਆਲਾ, 20 ਦਸੰਬਰ
ਨਗਰ ਨਿਗਮ ਪਟਿਆਲਾ ਲਈ 21 ਦਸੰਬਰ ਨੂੰ ਪੈਣ ਜਾ ਰਹੀਆਂ ਵੋਟਾਂ ਸਬੰਧੀ ਪਿਛਲੇ ਦਿਨੀਂ ਨਾਮਜ਼ਦਗੀ ਫਾਰਮ ਭਰਨ ਮੌਕੇ ਹੋਈਆਂ ਗੜਬੜੀਆਂ ਖ਼ਿਲਾਫ਼ ਸੱਤਾਧਾਰੀ ‘ਆਪ’ ਦੀਆਂ ਵਿਰੋਧੀ ਪਾਰਟੀਆਂ ਵੱਲੋਂ ਦਾਇਰ ਕੀਤੀਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਹਾਈ ਕੋਰਟ ਵੱੱਲੋਂ ਜਿਹੜੇ ਸੱਤ ਵਾਰਡਾਂ ਦੀ ਚੋਣ ਮੁਲਤਵੀ ਕੀਤੀ ਗਈ ਹੈ, ਇਨ੍ਹਾਂ ਵਿੱਚ ਭਲਕੇ ਚੋਣ ਹੋ ਹੀ ਨਹੀਂ ਰਹੀ ਸੀ। ਇਹ ਸਾਰੇ ਉਹ ਵਾਰਡ ਹਨ ਜਿੱਥੇ ਪਹਿਲਾਂ ਹੀ ‘ਆਪ’ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਹ ਉਹ ਸੱਤ ਵਾਰਡ ਹਨ ਜਿਸ ਸਬੰਧੀ ਕਿਸੇ ਹੋਰ ਵੱਲੋਂ ਨਾਮਜ਼ਦਗੀ ਫਾਰਮ ਨਾ ਭਰੇ ਜਾਣ ਕਰ ਕੇ ‘ਆਪ’ ਦੇ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਸਨ। ਉਂਜ ਵਿਰੋਧੀ ਉਮੀਦਵਾਰਾਂ ਦੇ ਦੋਸ਼ ਸਨ ਕਿ ਉਨ੍ਹਾਂ ਨੂੰ ਫਾਰਮ ਹੀ ਨਹੀਂ ਭਰਨ ਦਿੱਤੇ ਗਏ। ਇਨ੍ਹਾਂ ਵਿੱਚੋਂ ਕੁਝ ਨੇ ‘ਆਪ’ ਕਾਰਕੁਨਾਂ ’ਤੇ ਆਪਣੇ ਨਾਮਜ਼ਦਗੀ ਫਾਰਮਾਂ ਵਾਲੀਆਂ ਫਾਈਲਾਂ ਖੋਹ ਕੇ ਪਾੜਨ ਦੇ ਇਲਜ਼ਾਮ ਲਾਏ ਸਨ। ਕੁਝ ਘਟਨਾਵਾਂ ਦੀਆਂ ਤਾਂ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੀ ਵਾਇਰਲ ਹੋਈਆਂ ਸਨ, ਜੋ ਅਦਾਲਤ ’ਚ ਵੀ ਸਬੂਤਾਂ ਵਜੋਂ ਪੇਸ਼ ਕੀਤੀਆਂ ਗਈਆਂ।
ਉਂਜ ਭਾਵੇਂ ‘ਆਪ’ ਦੇ 15 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ, ਪਰ ਬਾਕੀ ਅੱਠ ਉਮੀਦਵਾਰ ਇਸ ਕਰ ਕੇ ਬਿਨਾਂ ਮੁਕਾਬਲਾ ਚੁਣੇ ਗਏ ਹਨ ਕਿਉਂਕਿ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਬਾਕੀ ਉਮੀਦਵਾਰਾਂ ’ਚੋਂ ਜਾਂ ਤਾਂ ਉਨ੍ਹਾਂ ਦੇ ਕਾਗਜ਼ ਜਾਂਚ ਦੌਰਾਨ ਰੱਦ ਹੋ ਗਏ ਸਨ ਜਾਂ ਫਿਰ ਉਨ੍ਹਾਂ ਵੱਲੋਂ ਆਪਣੇ ਨਾਮਜ਼ਦਗੀ ਫਾਰਮ ਵਾਪਸ ਲੈ ਲਏ ਗਏ ਸਨ। ਮੁਲਤਵੀ ਹੋਈਆਂ ਵੋਟਾਂ ਵਾਲ਼ੇ ਇਨ੍ਹਾਂ ਸੱਤ ਵਾਰਡਾਂ ਵਿੱਚੋਂ ਬਿਨਾਂ ਮੁਕਾਬਲਾ ਚੁਣੇ ਜਾਣ ਵਾਲ਼ੇ ਉਮੀਦਵਾਰਾਂ ਵਿੱਚ ਵਾਰਡ ਨੰਬਰ-1 ਤੋਂ ਸੋਨੀਆ, 32 ਤੋਂ ਰਣਜੀਤ ਸਿੰਘ, 33 ਤੋਂ ਗੀਤਾ ਰਾਣੀ, 36 ਤੋਂ ਹਰਪ੍ਰੀਤ ਸਿੰਘ, 41 ਤੋਂ ਅਮਨਪ੍ਰੀਤ ਕੌਰ, 48 ਤੋਂ ਰਾਜੇਸ਼ ਕੁਮਾਰ ਰਾਜੂ ਅਤੇ ਵਾਰਡ ਨੰਬਰ-50 ਤੋਂ ਹਰਮਨਪ੍ਰੀਤ ਸਿੰਘ ਸੰਧੂ ਦੇ ਨਾਮ ਸ਼ਾਮਲ ਹਨ। ਇਨ੍ਹਾਂ 7 ਵਾਰਡਾਂ ’ਚ ਹੁਣ ਰਾਜ ਚੋਣ ਕਮਿਸ਼ਨ ਵੱਲੋਂ ਕੁਝ ਦਿਨਾਂ ਬਾਅਦ ਮੁੜ ਤੋਂ ਵੋਟਾਂ ਦਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ।
ਉਧਰ, ‘ਆਪ’ ਦੇ ਬਿਨਾਂ ਮੁਕਾਬਲਾ ਚੁਣੇ ਬਾਕੀ ਅੱਠ ਉਮੀਦਵਾਰਾਂ ’ਚ ਜਗਦੀਪ ਰਾਏ ਜੱਗਾ (ਵਾਰਡ ਨੰਬਰ-12), ਪਰਮਜੀਤ ਕੌਰ (17), ਰਮਨਪ੍ਰੀਤ ਕੌਰ ਕੋਹਲੀ (43), ਗੁਰਸ਼ਰਨ ਸਿੰਘ (44), ਮੀਨਾ ਦੇਵੀ (45), ਕਿਰਨ ਆਹੂਜਾ (51), ਸਾਗਰ ਧਾਲ਼ੀਵਾਲ (52) ਅਤੇ ਇਤਵਿਦਰ ਸਿੰਘ (ਵਾਰਡ ਨੰਬਰ-56) ਦੇ ਨਾਮ ਸ਼ਾਮਲ ਹਨ।
ਉਂਜ ਅੱਜ ਦੇ ਅਦਾਲਤੀ ਫ਼ੈਸਲੇ ਦਾ ਜੇਤੂ ਰਹੇ ਇਨ੍ਹਾਂ ਅੱਠ ਉਮੀਦਵਾਰਾਂ ’ਤੇ ਕੋਈ ਅਸਰ ਨਹੀਂ ਹੈ।

Advertisement

ਭਾਜਪਾ ਤੇ ਅਕਾਲੀ ਦਲ ਵੱਲੋਂ ਅਦਾਲਤੀ ਫ਼ੈਸਲੇ ਦਾ ਸਵਾਗਤ

ਨਾਮਜ਼ਦਗੀ ਦੀਆਂ ਫਾਈਲਾਂ ਪਾੜਨ ਦੇ ਦੋਸ਼ ਮੁੱਖ ਤੌਰ ’ਤੇ ਭਾਜਪਾ ਉਮੀਦਵਾਰਾਂ ਵੱਲੋਂ ਲਾਏ ਗਏ ਸਨ। ਅਕਾਲੀ ਦਲ ਅਤੇ ਕਾਂਗਰਸ ਆਗੂਆਂ ਨੇ ਵੀ ‘ਆਪ’ ’ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ। ਇਸ ਦੇ ਚੱਲਦਿਆਂ ਅੱਜ ਦੇ ਅਦਾਲਤੀ ਫ਼ੈਸਲੇ ਦਾ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਭਾਜਪਾ ਮਹਿਲਾ ਮੋਰਚੇ ਦੀ ਸੂਬਾਈ ਪ੍ਰਧਾਨ ਜੈਇੰਦਰ ਕੌਰ, ਸੂਬਾਈ ਆਗੂ ਹਰਵਿੰਦਰ ਹਰਪਾਲਪੁਰ, ਅਕਾਲੀ ਦਲ ਦੇ ਚੋਣ ਅਬਜ਼ਰਵਰ ਐਨਕੇ ਸ਼ਰਮਾ ਤੇ ਰਾਜੂ ਖੰਨਾ ਸਣੇ ਹਲਕਾ ਇੰਚਾਰਜ ਅਮਰਿੰਦਰ ਬਜਾਜ ਤੇ ਬਿੱਟੂ ਚੱਠਾ ਆਦਿ ਨੇ ਸਵਾਗਤ ਕੀਤਾ ਹੈ।

Advertisement
Advertisement