ਨਗਰ ਕੌਂਸਲ ਚੋਣਾਂ: 91 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ
ਡਾ.ਹਿਮਾਂਸੂ ਸੂਦ/ਰਾਮ ਸਰਨ ਸੂਦ
ਫ਼ਤਹਿਗੜ੍ਹ ਸਾਹਿਬ/ਅਮਲੋਹ, 12 ਦਸੰਬਰ
ਨਗਰ ਕੌਂਸਲ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਕਾਗਜ਼ ਭਰਨ ਦੇ ਅੰਤਮ ਦਿਨ ਅਮਲੋਹ ਦੇ 13 ਵਾਰਡਾਂ ਲਈ 78 ਜਦੋਂ ਕਿ ਮੰਡੀ ਗੋਬਿੰਦਗੜ੍ਹ ਦੇ ਵਾਰਡ ਨੰਬਰ 26 ਦੀ ਜ਼ਿਮਨੀ ਚੋਣ ਲਈ 5 ਅਤੇ ਬਸੀ ਪਠਾਣਾਂ ਦੇ ਵਾਰਡ ਨੰਬਰ-6 ਲਈ 8 ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖ਼ਲ ਕੀਤੇ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸਨਰ ਡਾ. ਸੋਨਾ ਥਿੰਦ ਨੇ ਦਿੱਤੀ। ਉਨ੍ਹਾਂ ਦਸਿਆ ਕਿ 14 ਦਸੰਬਰ ਸਾਮ 3 ਵਜੇ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ ਜਦੋਂ ਕਿ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸਾਮ 4 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ ਵੋਟਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਪੋਲਿੰਗ ਸਟੇਸ਼ਨਾਂ ’ਤੇ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ। ਉਨ੍ਹਾਂ ਦਸਿਆ ਕਿ 24 ਦਸੰਬਰ ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ। ਇਥੇ ‘ਆਪ’ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਜ਼ਿਲ੍ਹਾ ਪ੍ਰਧਾਨ ਅਜੇ ਸਿੰਘ ਲਿਬੜਾ, ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਚੀਮਾ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਅਤੇ ਮਾਰਕੀਟ ਕਮੇਟੀ ਅਮਲੋਹ ਦੀ ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਨੇ ਵੱਡੀ ਗਿਣਤੀ ਪਾਰਟੀ ਵਰਕਰਾਂ ਅਤੇ ਉਮੀਦਵਾਰਾਂ ਦੇ ਕਾਗਜ਼ ਦਾਖ਼ਲ ਕਰਵਾਏ। ਉਨ੍ਹਾਂ ਅਮਲੋਹ ਦੇ ਵਾਰਡ ਨੰਬਰ-1 ਤੋਂ ਹਰਿੰਦਰ ਕੌਰ, 2 ਤੋਂ ਜਤਿੰਦਰ ਸਿੰਘ ਰਾਮਗੜ੍ਹੀਆ, 3 ਤੋਂ ਜਾਨਵੀ ਸ਼ਰਮਾ, 4 ਤੋਂ ਅਤੁੱਲ ਲੁਟਾਵਾ, 5 ਤੋਂ ਰਾਮਾ ਰਾਣੀ, 6 ਤੋਂ ਜਗਤਾਰ ਸਿੰਘ, 7 ਤੋਂ ਮਨੀਸ਼ਾ ਥੌਰ, 8 ਤੋਂ ਲਵਪ੍ਰੀਤ ਸਿੰਘ, 9 ਤੋਂ ਅਮਨਦੀਪ ਕੌਰ, 10 ਤੋਂ ਸਿੰਦਰਪਾਲ ਵਿੱਕੀ ਮਿੱਤਲ, 11 ਤੋਂ ਪੂਨਮ ਅਰੋੜਾ, 12 ਤੋਂ ਸਿਕੰਦਰ ਸਿੰਘ ਗੋਗੀ ਅਤੇ 13 ਤੋਂ ਸਵਰਨਜੀਤ ਸਿੰਘ ਨੂੰ ਉਮੀਦਵਾਰ ਘੋਸਿਤ ਕਰਕੇ ਉਨ੍ਹਾਂ ਦੇ ਕਾਗਜ਼ ਦਾਖ਼ਲ ਕਰਵਾਏ।