ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਗਰ ਨਿਗਮ ਚੋਣਾਂ: ਕਾਂਗਰਸ ਵੱਲੋਂ 63 ਉਮੀਦਵਾਰਾਂ ਦੀ ਸੂਚੀ ਜਾਰੀ

07:06 AM Dec 11, 2024 IST
ਨਗਰ ਨਿਗਮ ਲੁਧਿਆਣਾ ਦੀ ਬਾਹਰੀ ਝਲਕ।

ਗਗਨਦੀਪ ਅਰੋੜਾ
ਲੁਧਿਆਣਾ, 10 ਦਸੰਬਰ
ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਤੋਂ ਬਾਅਦ ਅੱਜ ਕਾਂਗਰਸ ਨੇ ਵੀ ਸ਼ਹਿਰ ਦੇ 95 ਵਾਰਡਾਂ ਵਿੱਚੋਂ 63 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ। ਇਸ ਲਿਸਟ ਵਿੱਚ ਕਾਂਗਰਸ ਨੇ ਕੁਝ ਨਵੇਂ ਚਿਹਰਿਆਂ ਦੇ ਨਾਲ-ਨਾਲ ਕੁਝ ਪੁਰਾਣੇ ਚਿਹਰਿਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ ਅਤੇ ਕੁਝ ਸੀਨੀਅਰ ਆਗੂਆਂ ਦੀਆਂ ਪਤਨੀਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਸਾਬਕਾ ਮੇਅਰ ਬਲਕਾਰ ਸਿੰਘ ਸੰਧੂ ਇਸ ਵਾਰ ਚੋਣ ਨਹੀਂ ਲੜ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਤੇ ਸਕਰੀਨਿੰਗ ਕਮੇਟੀ ਨੇ ਮਿਲ ਕੇ ਇਹ ਲਿਸਟ ਜਾਰੀ ਕੀਤੀ ਹੈ। ਜਿਸਦੇ ਲਈ ਸਾਬਕਾ ਕੌਂਸਲਰਾਂ ਦਾ ਪੁਰਾਣਾ ਰਿਕਾਰਡ ਵੀ ਚੈੱਕ ਕੀਤਾ ਗਿਆ ਸੀ।
ਜੇਕਰ ਕਾਂਗਰਸ ਦੇ ਪੱਖ ਤੋਂ ਗੱਲ ਕਰੀਏ ਤਾਂ ਸਕਰੀਨਿੰਗ ਕਮੇਟੀ ਹਾਲੇ ਬਾਕੀ 32 ਵਾਰਡਾਂ ’ਤੇ ਹਾਲੇ ਚਰਚਾ ਕੀਤੀ ਜਾ ਰਹੀ ਹੈ, ਉਸ ’ਤੇ ਕੁੱਝ ਪੇਚ ਹਾਲੇ ਫਸਿਆ ਹੋਇਆ ਹੈ, ਜੋ ਕਿ ਬੁੱਧਵਾਰ ਨੂੰ ਜਾਰੀ ਕੀਤੀ ਜਾਏਗੀ। ਕਾਂਗਰਸ ਵਿੱਚ ਕੁੱਝ ਬਾਹਰੀ ਪਾਰਟੀਆਂ ਵੱਲੋਂ ਆਏ ਸਿਆਸੀ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ। ਕੁਝ ਪਹਿਲਾਂ ਵੀ ਸ਼ਾਮਲ ਕੀਤੇ ਗਏ ਆਗੂਆਂ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ। ਉਧਰ, ਹਲਕਾ ਪੱਛਮੀ, ਹਲਕਾ ਕੇਂਦਰੀ, ਹਲਕਾ ਉੱਤਰੀ ਦੇ ਜ਼ਿਆਦਾਤਰ ਵਾਰਡਾਂ ਦੇ ਉਮੀਦਵਾਰਾਂ ਦੀ ਟਿਕਟ ਜਾਰੀ ਕਰ ਦਿੱਤੀਆਂ ਗਈਆਂ ਹਨ।
ਜਿਨ੍ਹਾਂ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ ਉਨ੍ਹਾਂ ’ਚ ਵਾਰਡ ਨੰਬਰ 2 ਤੋਂ ਸੰਗੀਤਾ ਕਲਸੀ, ਵਾਰਡ ਨੰਬਰ 3-ਨਰੇਸ਼ ਰਾਣੀ, ਵਾਰਡ ਨੰਬਰ 4- ਸੁਖਦੇਵ ਬਾਵਾ, ਵਾਰਡ ਨੰਬਰ 5-ਅੰਜੂ ਜੁਨੇਜਾ, ਵਾਰਡ ਨੰਬਰ-6 ਜਗਦੀਸ਼ ਲਾਲ ਦੀਸ਼ਾ, ਵਾਰਡ ਨੰਬਰ-7 ਰਵਿੰਦਰ ਕੌਰ, ਵਾਰਡ ਨੰਬਰ-8 ਰਾਜ ਕੁਮਾਰ, ਵਾਰਡ ਨੰਬਰ 9 ਇੰਦੂ ਭੰਡਾਰੀ, ਵਾਰਡ ਨੰਬਰ 10- ਰਾਜੇਸ਼ ਜੈਨ, ਵਾਰਡ ਨੰਬਰ-11 ਦਵਿੰਦਰ ਕੌਰ,ਵਾਰਡ ਨੰਬਰ 13-ਅੰਜੂ ਰਾਣੀ ਉੱਪਲ, ਵਾਰਡ ਨੰਬਰ-14 ਗੁਰਿੰਦਰ ਸਿੰਘ, ਵਾਰਡ ਨੰਬਰ-15 ਮਨਦੀਪ ਕੌਰ, ਵਾਰਡ ਨੰਬਰ-17 ਸੁਰਿੰਦਰ ਕੌਰ, ਵਾਰਡ ਨੰਬਰ-18 ਮਨੋਜ ਪਾਠਕ, ਵਾਰਡ ਨੰਬਰ 19 ਮਮਤਾ, ਵਾਰਡ ਨੰਬਰ-20 -ਕੰਚਨ ਮਲਹੋਤਰਾ, ਵਾਰਡ ਨੰਬਰ 21- ਰਿਤੂ ਮਲਿਕ, ਵਾਰਡ ਨੰਬਰ-23 ਸੋਨਿਕਾ ਛਾਬੜਾ, ਵਾਰਡ ਨੰਬਰ 24 ਗੁਰਮੀਤ ਸਿੰਘ, ਵਾਰਡ ਨੰਬਰ 25 ਸੁਖਜਿੰਦਰ ਕੌਰ, ਵਾਰਡ ਨੰਬਰ 26 ਗੌਰਵ ਭੱਟੀ, ਵਾਰਡ ਨੰਬਰ 28 ਰਾਜ ਕੁਮਾਰ, ਵਾਰਡ ਨੰਬਰ 29 ਕੁਲਵਿੰਦਰ ਕੌਰ, ਵਾਰਡ ਨੰਬਰ 30 ਰਣਧੀਰ ਸਿੰਘ, ਵਾਰਡ ਨੰਬਰ 37 ਸਰਬਜੀਤ ਕੌਰ, ਵਾਰਡ ਨੰਬਰ 53 ਕੁਲਵਿੰਦਰ ਕੌਰ, ਵਾਰਡ ਨੰਬਰ 54 ਦਿਲਰਾਜ ਸਿੰਘ, ਵਾਰਡ ਨੰਬਰ-55 ਇਸ਼ਿਤਾ ਥਾਪਰ, ਵਾਰਡ ਨੰਬਰ-56 ਹਰਜਸ ਸਿੰਘ, ਵਾਰਡ ਨੰਬਰ 57 ਹਰਜੀਤ ਕੌਰ, ਵਾਰਡ ਨੰਬਰ 58 ਸੁਨੀਲ ਕਪੂਰ, ਵਾਰਡ ਨੰਬਰ 59 ਸੋਨਲ ਸ਼ਰਮਾ, ਵਾਰਡ ਨੰਬਰ 60 ਮਮਤਾ ਆਸ਼ੂ, ਵਾਰਡ ਨੰਬਰ 61 ਪਰਮਿੰਦਰ ਕੌਰ, ਵਾਰਡ ਨੰਬਰ-62 ਸੁਰੇਸ਼ ਕੁਮਾਰ, ਵਾਰਡ ਨੰਬਰ 63 ਸੋਨਿਕਾ ਸ਼ਰਮਾ,ਵਾਰਡ ਨੰਬਰ 64 ਸੰਦੀਪ ਕੁਮਾਰ, ਵਾਰਡ ਨੰਬਰ 65 ਨਵਦੀਪ ਕੌਰ, ਵਾਰਡ ਨੰਬਰ 66- ਰੋਹਿਤ ਚੌਪੜਾ, ਵਾਰਡ ਨੰਬਰ 67 ਲਵਲੀਨ ਕੌਰ ਤੂਰ, ਵਾਰਡ ਨੰਬਰ 68 ਹਰਵਿੰਦਰ ਪਾਲ ਸਿੰਘ, ਵਾਰਡ ਨੰਬਰ 69 ਦੀਪਿਕਾ ਭੱਲਾ, ਵਾਰਡ ਨੰਬਰ 71 ਲੀਨਾ ਸ਼ਰਮਾ, ਵਾਰਡ ਨੰਬਰ 72 ਬਲਜਿੰਦਰ ਬੰਟੀ, ਵਾਰਡ ਨੰਬਰ 73 ਪੂਨਮ ਮਲਹੋਤਰਾ, ਵਾਰਡ ਨੰਬਰ 74 ਇਕਬਾਲ ਸਿੰਘ, ਵਾਰਡ ਨੰਬਰ 75 ਸੁਮਨ ਨਾਗਪਾਲ, ਵਾਰਡ ਨੰਬਰ 76 ਪਵਨਦੀਪ ਸਿੰਘ, ਵਾਰਡ ਨੰਬਰ 79- ਸ਼ਿਲਵੀ ਮਲਹੋਤਰਾ, ਵਾਰਡ ਨੰਬਰ 82 ਅਰੁਣ ਸ਼ਰਮਾ, ਵਾਰਡ ਨੰਬਰ 83 ਮੋਨਿਕਾ ਸ਼ਰਮਾ, ਵਾਰਡ ਨੰਬਰ 84 ਸ਼ਾਮ ਸੁੰਦਰ ਮਲਹੋਤਰਾ, ਵਾਰਡ ਨੰਬਰ 85 ਸ਼ਾਲੂ ਡਾਵਰ, ਵਾਰਡ ਨੰਬਰ 86 ਕਮਲ ਕਿਸ਼ੋਰ ਸਿੱਕਾ, ਵਾਰਡ ਨੰਬਰ 87 ਕੁਲਵੰਤ ਕੌਰ, ਵਾਰਡ ਨੰਬਰ 88- ਰਘੁਬੀਰ ਸਿੰਘ ਬੀਰਾ, ਵਾਰਡ ਨੰਬਰ 89 ਰੇਖਾ ਦੀਪਕ ਹੰਸ, ਵਾਰਡ ਨੰਬਰ 90 ਰਾਮ ਮੋਹਨ, ਵਾਰਡ ਨੰਬਰ 91 ਸੀਮਾ ਜੈ ਪ੍ਰਕਾਸ਼ ਸ਼ਰਮਾ, ਵਾਰਡ ਨੰਬਰ 92 ਜਗਮੋਹਨ ਸਿੰਘ ਨਿੱਕੂ, ਵਾਰਡ ਨੰਬਰ 93 ਭੁਪਿੰਦਰ ਕੌਰ, ਵਾਰਡ ਨੰਬਰ 94 ਰੇਸ਼ਮ ਸਿੰਘ ਨੱਤ ਦੇ ਨਾਂ ਸ਼ਾਮਲ ਹਨ।

Advertisement

ਆਸ਼ੂ ਦੀ ਗੈਰਹਾਜ਼ਰੀ ਕਾਰਨ ਕਾਂਗਰਸ ਲਈ ਰਾਹ ਸੌਖਾ ਨਹੀਂ

ਨਗਰ ਨਿਗਮ ਚੋਣਾਂ ਲਈ ਸਿਆਸੀ ਪਾਰਾ ਸਿੱਖਰਾਂ ’ਤੇ ਹੈ। ਪਿਛਲੀਆਂ ਚੋਣਾਂ ਦੌਰਾਨ ਜਿਸ ਹਲਕਾ ਪੱਛਮੀ ਤੋਂ ਸਾਰੇ ਵਾਰਡ ਕਾਂਗਰਸ ਨੇ ਜਿੱਤੇ ਸਨ, ਉਥੇ ਇਸ ਹਲਕੇ ਦੇ ਕਮਾਂਡਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗੈਰਹਾਜ਼ਰੀ ਭਾਰੂ ਪਵੇਗੀ। ਹਲਕਾ ਪੱਛਮੀ ਤੋਂ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਿੱਚ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਨੇ ਵੱਡੀ ਲੀਡ ਹਾਸਲ ਕੀਤੀ ਸੀ। ਇਸ ਵਾਰ ਅਨਾਜ ਘੁਟਾਲੇ ਕਰਕੇ ਆਸ਼ੂ ਜੇਲ੍ਹ ਵਿੱਚ ਹਨ ਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਕਮਾਨ ਸੰਭਾਲੀ ਹੋਈ ਹੈ ਪਰ ਇਸ ਹਲਕੇ ਵਿੱਚ 17 ਵਾਰਡ ਹਨ, ਮਮਤਾ ਆਸ਼ੂ ਖੁਦ ਨਵੇਂ ਵਾਰਡ ਤੋਂ ਚੋਣ ਲੜ ਰਹੀ ਹੈ, ਅਜਿਹੇ ਵਿੱਚ ਹਲਕੇ ਦੇ ਬਾਕੀ ਵਾਰਡਾਂ ਵਿੱਚ ਆਸ਼ੂ ਵਾਂਗ ਧਿਆਨ ਦੇ ਸਕਣਾ ਆਸ਼ੂ ਦੀ ਪਤਨੀ ਮਮਤਾ ਆਸ਼ੂ ਲਈ ਔਖਾ ਹੋਵੇਗਾ। ਇਸਦੇ ਨਾਲ ਹੀ ਹਲਕਾ ਪੱਛਮੀ ਵਿੱਚ ਆਸ਼ੂ ਤੋਂ ਬਾਅਦ ਅਗਵਾਈ ਕਰਨ ਵਾਲਾ ਵੀ ਕੋਈ ਨਹੀਂ ਹੈ। ਪਿਛਲੀ ਵਾਰ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੇ ਵੱਡੀ ਜਿੱਤ ਦਰਜ ਕਰਕੇ ਮੇਅਰ ਦੇ ਅਹੁਦੇ ’ਤੇ ਵੀ ਹਲਕਾ ਪੱਛਮੀ ਦੇ ਹੀ ਕੌਂਸਲਰ ਬਲਕਾਰ ਸਿੰਘ ਸੰਧੂ ਕਾਬਜ਼ ਹੋਏ ਸਨ। ਹਲਕਾ ਪੱਛਮੀ ਦੇ 17 ਵਾਰਡਾਂ ਤੋਂ ਸਿਰਫ਼ ਕਾਂਗਰਸੀ ਉਮੀਦਵਾਰ ਹੀ ਜਿੱਤੇ ਸਨ, ਜਿਸ ਵਿੱਚ ਸਾਬਕਾ ਮੰਤਰੀ ਆਸ਼ੂ ਦਾ ਵੱਡਾ ਯੋਗਦਾਨ ਸੀ ਪਰ ਮੌਜੂਦਾ ਸਮੇਂ ਵਿੱਚ ਆਸ਼ੂ ਲੰਬੇ ਸਮੇਂ ਤੋਂ ਜੇਲ੍ਹ ’ਚ ਬੰਦ ਹੈ। ਹਰ ਉਮੀਦਵਾਰ ਆਪਣੇ-ਆਪਣੇ ਵਾਰਡ ਵਿੱਚ ਆਪਣੇ ਪੱਧਰ ’ਤੇ ਚੋਣ ਪ੍ਰਚਾਰ ਕਰਨ ਵਿੱਚ ਲੱਗ ਗਿਆ ਹੈ। ਸਾਬਕਾ ਮੰਤਰੀ ਆਸ਼ੂ ਦੀ ਪਤਨੀ ਵੀ ਆਪਣੇ ਹਲਕੇ ਦੇ ਜ਼ਿਆਦਾਤਰ ਸਾਬਕਾ ਕੌਂਸਲਰਾਂ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਰਹੀ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਆਸ਼ੂ ਦੀ ਗੈਰ-ਹਾਜ਼ਰੀ ਵਿੱਚ ਹਲਕਾ ਪੱਛਮੀ ਦੀ ਚੋਣ ਕਿਸ ਦੀ ਅਗਵਾਈ ਵਿੱਚ ਲੜੀ ਜਾਵੇਗੀ, ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੰਤਰੀ ਆਸ਼ੂ ਨੂੰ ਟਿਕਟ ਨਾ ਮਿਲਣ ਕਾਰਨ ਰਿਸ਼ਤਿਆਂ ਵਿੱਚ ਖਟਾਸ ਆ ਗਈ ਸੀ। ਆਸ਼ੂ ਨੇ ਰਾਜਾ ਵੜਿੰਗ ਨੂੰ ਜਿੱਤ ਦੀ ਵਧਾਈ ਤੱਕ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਰਾਜਾ ਵੜਿੰਗ ਅਤੇ ਆਸ਼ੂ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਜਦੋਂ ਮੀਟਿੰਗ ਹੋਈ ਤਾਂ ਕਾਂਗਰਸ ਦੀ ਮੀਟਿੰਗ ਵਿੱਚ ਮਮਤਾ ਆਸ਼ੂ ਜ਼ਰੂਰ ਮੌਜੂਦ ਸੀ। ਉਧਰ, ‘ਆਪ’ ਦੀ ਤਰਫੋਂ ਆਸ਼ੂ ਦੇ ਹੀ ਪੁਰਾਣੇ ਸਾਥੀ ਤੇ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਨੇ ਇਲਾਕੇ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਮਮਤਾ ਆਸ਼ੂ ਦਾ ਵਾਰਡ ਇਸ ਵਾਰ ਨਵਾਂ ਹੈ, ਇਸ ਲਈ ਉਹ ਆਪਣੇ ਹੀ ਵਾਰਡ ਵਿੱਚ ਹੀ ਰਹੇਗੀ। ਜਿਸ ਕਾਰਨ ਆਸ਼ੂ ਗੈਰਹਾਜ਼ਰੀ ਕਾਂਗਰਸ ਦੇ ਉਮੀਦਵਾਰਾਂ ਨੂੰ ਜਰੂਰ ਮਹਿਸੂਸ ਹੋਵੇਗੀ।

Advertisement

ਸਾਬਕਾ ਮੰਤਰੀ ਆਸ਼ੂ ਦੀ ਪਤਨੀ ਦਾ ਵਾਰਡ ਬਦਲਿਆ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਦਾ ਵਾਰਡ ਇਸ ਵਾਰ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੇ ਪਹਿਲੇ ਵਾਰਡ-ਨੰਬਰ 67 ਨੂੰ ਰਾਖਵਾਂ ਕਰਕੇ ਕਾਂਗਰਸ ਨੇ ਉਨ੍ਹਾਂ ਨੂੰ ਕਿਸੇ ਹੁਣ ਵਾਰਡ-60 ਤੋਂ ਟਿਕਟ ਦਿੱਤੀ ਹੈ।

Advertisement