ਨਗਰ ਨਿਗਮ ਤੇ ਟ੍ਰੈਫ਼ਿਕ ਪੁਲੀਸ ਨੇ ਨਾਜਾਇਜ਼ ਕਬਜ਼ੇ ਹਟਵਾਏ
07:52 AM Dec 26, 2024 IST
ਪੱਤਰ ਪ੍ਰੇਰਕ
ਫਗਵਾੜਾ, 25 ਦਸੰਬਰ
ਸ਼ਹਿਰ ’ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਲਈ ਅੱਜ ਲੰਬੇ ਸਮੇਂ ਬਾਅਦ ਨਗਰ ਨਿਗਮ ਤੇ ਟ੍ਰੈਫ਼ਿਕ ਪੁਲੀਸ ਵਲੋਂ ਬਾਜ਼ਾਰਾ ’ਚੋਂ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਜ਼ਬਤ ਕੀਤਾ ਗਿਆ ਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਉਹ ਸਾਮਾਨ ਆਪਣੀ ਹੱਦ ਅੰਦਰ ਰੱਖਣ ਨਹੀਂ ਤਾਂ ਨਿਗਮ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗਾ। ਅੱਜ ਨਿਗਮ ਤੇ ਪੁਲੀਸ ਦੀ ਟੀਮ ਸਿਨੇਮਾ ਰੋਡ, ਪੇਪਰ ਚੌਂਕ, ਝੱਟਕਈਆ ਚੌਂਕ, ਨਾਈਆ ਚੌਂਕ, ਸਰਾਏ ਰੋਡ, ਜੀ.ਟੀ.ਰੋਡ ਵਿਖੇ ਗਈ ਜਿਥੇ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਕਬਜ਼ੇ ’ਚ ਲਿਆ।
Advertisement
Advertisement