ਨਿਗਮ ਕਮਿਸ਼ਨਰ ਵੱਲੋਂ ਰੈਣ-ਬਸੇਰਿਆਂ ਦਾ ਦੌਰਾ
07:56 AM Jan 05, 2025 IST
Advertisement
ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਬਣਾਏ ਰੈਣ-ਬਸੇਰਿਆਂ ਦਾ ਦੌਰਾ ਕੀਤਾ ਅਤੇ ਕੜਾਕੇ ਦੀ ਠੰਢ ਵਿੱਚ ਰਹਿਣ ਵਾਲਿਆਂ ਨੂੰ ਕੰਬਲ ਵੰਡੇ। ਉਨ੍ਹਾਂ ਅੱਜ ਦੇਰ ਸ਼ਾਮ ਸੈਕਟਰ-32, ਸੈਕਟਰ-43 ਅਤੇ ਸੈਕਟਰ-16 ਸਥਿਤ ਜੀਐੱਮਐੱਸਐੱਚ ਨੇੜੇ ਬਣਾਏ ਗਏ ਅਸਥਾਈ ਰੈਣ-ਬਸੇਰੇ ਦਾ ਦੌਰਾ ਕੀਤਾ ਅਤੇ ਉਥੇ ਦਿੱਤੀਆਂ ਜਾਂਦੀਆਂ ਸਿਹਤ ਅਤੇ ਸਫਾਈ ਸਹੂਲਤਾਂ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਕਮਿਸ਼ਨਰ ਨੇ ਇਨ੍ਹਾਂ ਰੈਣ-ਬਸੇਰਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਕੰਬਲ ਵੀ ਵੰਡੇ। ਇਸ ਮੌਕੇ ਨਿਗਮ ਦੇ ਚੀਫ ਇੰਜਨਿਅਰ ਸੰਜੈ ਅਰੋੜਾ, ਚੰਡੀਗੜ੍ਹ ਟਰੇਡਰਜ਼ ਐਸੋਸੀਏਸ਼ਨ ਸੈਕਟਰ-17 ਦੇ ਪ੍ਰਧਾਨ ਕਮਲਜੀਤ ਸਿੰਘ ਪੰਛੀ ਤੋਂ ਇਲਾਵਾ ਐੱਚ ਐੱਸ ਮੋਂਗਾ, ਅਮਿਤ ਜੈਨ, ਨਰੇਸ਼ ਬਾਂਸਲ, ਨਵਦੀਪ ਸ਼ਰਮਾ, ਵਿਕਾਸ ਬੱਤਾ, ਮਾਨਵ ਬੇਦੀ ਅਤੇ ਚੰਡੀਗੜ੍ਹ ਵਪਾਰ ਮੰਡਲ ਤੋਂ ਰਾਜਨ ਮਹਾਜਨ ਵੀ ਉਨ੍ਹਾਂ ਨਾਲ ਹਾਜ਼ਰ ਸਨ। ਖੇਤਰੀ ਪ੍ਰਤੀਨਿਧ
Advertisement
Advertisement
Advertisement