For the best experience, open
https://m.punjabitribuneonline.com
on your mobile browser.
Advertisement

ਮੁੰਬਈ: ਟੈਕਸੀ ਚਾਲਕ ਤੇ ਪੁਲੀਸ ਮੁਸਤੈਦੀ ਨਾਲ ਅਟਲ ਸੇਤੂ ਤੋਂ ਸਮੁੰਦਰ ’ਚ ਡਿੱਗ ਰਹੀ ਔਰਤ ਦੀ ਜਾਨ ਬਚੀ

12:42 PM Aug 17, 2024 IST
ਮੁੰਬਈ  ਟੈਕਸੀ ਚਾਲਕ ਤੇ ਪੁਲੀਸ ਮੁਸਤੈਦੀ ਨਾਲ ਅਟਲ ਸੇਤੂ ਤੋਂ ਸਮੁੰਦਰ ’ਚ ਡਿੱਗ ਰਹੀ ਔਰਤ ਦੀ ਜਾਨ ਬਚੀ
Advertisement

ਠਾਣੇ (ਮਹਾਰਾਸ਼ਟਰ), 17 ਅਗਸਤ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਟੈਕਸੀ ਡਰਾਈਵਰ ਅਤੇ ਚਾਰ ਟਰੈਫਿਕ ਪੁਲੀਸ ਮੁਲਾਜ਼ਮਾਂ ਦੀ ਮੁਸਤੈਦੀ ਨਾਲ ਅਟਲ ਸੇਤੂ ਤੋਂ ਅਰਬ ਸਾਗਰ ਵਿੱਚ ਡਿੱਗਣ ਵਾਲੀ 56 ਸਾਲਾ ਔਰਤ ਦੀ ਜਾਨ ਬਚਾਈ। ਦੱਖਣੀ ਮੁੰਬਈ ਤੋਂ ਨਵੀਂ ਮੁੰਬਈ ਨੂੰ ਜੋੜਨ ਵਾਲੇ ਪੁਲ 'ਤੇ ਔਰਤ ਦੇ ਨਾਟਕੀ ਢੰਗ ਨਾਲ ਬਚਾਅ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਮੁਲੁੰਡ ਨਿਵਾਸੀ ਰੀਮਾ ਮੁਕੇਸ਼ ਪਟੇਲ ਟੈਕਸੀ 'ਚ ਅਟਲ ਸੇਤੂ ਪਹੁੰਚੀ ਅਤੇ ਕਾਰ ਨੂੰ ਨਾਹਵਾ ਸ਼ੇਵਾ ਵੱਲ ਰੋਕਿਆ। ਉਹ ਪੁਲ ਦੇ ਕਿਨਾਰੇ ਰੇਲਿੰਗ 'ਤੇ ਬੈਠ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਟੈਕਸੀ ਡਰਾਈਵਰ ਔਰਤ ਦੇ ਕੋਲ ਖੜ੍ਹਾ ਦੇਖਿਆ ਜਾ ਸਕਦਾ ਹੈ।

Advertisement

ਇਸ ਤੋਂ ਬਾਅਦ ਪੁਲੀਸ ਦੀ ਪੈਟਰੋਲਿੰਗ ਗੱਡੀ ਉੱਥੇ ਰੁਕਦੀ ਹੈ। ਪੁਲੀਸ ਨੂੰ ਦੇਖ ਕੇ ਔਰਤ ਘਬਰਾ ਜਾਂਦੀ ਹੈ ਅਤੇ ਅਚਾਨਕ ਸਮੁੰਦਰ ਵਿੱਚ ਡਿੱਗਣ ਲੱਗਦੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਟੈਕਸੀ ਡਰਾਈਵਰ ਕੁਝ ਹੀ ਸੈਕਿੰਡਾਂ 'ਚ ਹੇਠਾਂ ਡਿੱਗ ਰਹੀ ਔਰਤ ਦੇ ਵਾਲਾਂ ਨੂੰ ਫੜ ਲੈਂਦਾ ਹੈ, ਉਦੋਂ ਹੀ ਚਾਰ ਪੁਲੀਸ ਵਾਲੇ ਦੌੜਦੇ ਹੋਏ ਆਉਂਦੇ ਹਨ ਅਤੇ ਰੇਲਿੰਗ 'ਤੇ ਚੜ੍ਹ ਜਾਂਦੇ ਹਨ। ਇੱਕ ਮੁਲਾਜ਼ਮ ਹੇਠਾਂ ਝੁਕਦਾ ਹੈ ਅਤੇ ਕਿਸੇ ਤਰ੍ਹਾਂ ਔਰਤ ਨੂੰ ਫੜ ਲੈਂਦਾ ਹੈ। ਇਸ ਤੋਂ ਬਾਅਦ ਚਾਰੇ ਪੁਲੀਸ ਵਾਲੇ ਹੌਲੀ-ਹੌਲੀ ਔਰਤ ਨੂੰ ਖਿੱਚ ਕੇ ਉੱਪਰ ਲੈ ਆਏ। ਔਰਤ ਨੇ ਕਿਹਾ ਕਿ ਉਹ ਪੁਲੀਸ ਨੂੰ ਦੇਖ ਕੇ ਘਬਰਾ ਗਈ ਸੀ।

Advertisement
Author Image

Advertisement
×