ਮੁੰਬਈ ਅਤਿਵਾਦੀ ਹਮਲੇ: ਅਮਰੀਕੀ ਅਦਾਲਤ ਨੇ ਰਾਣਾ ਦੀ ਪਟੀਸ਼ਨ ਰੱਦ ਕੀਤੀ, ਭਾਰਤ ਹਵਾਲੇ ਕਰਨ ਦਾ ਰਾਹ ਪੱਧਰਾ
11:44 AM Aug 18, 2023 IST
Advertisement
ਵਾਸ਼ਿੰਗਟਨ, 18 ਅਗਸਤ
ਅਮਰੀਕਾ ਦੀ ਅਦਾਲਤ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਨੂੰ ਭਾਰਤ ਹਵਾਲੇ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਸਰਟੀਫਿਕੇਟ ਜਾਰੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। 10 ਅਗਸਤ ਦੇ ਹੁਕਮ ਵਿੱਚ ਕੋਲੰਬੀਆ ਦੇ ਸੈਂਟਰਲ ਡਿਸਟ੍ਰਿਕਟ ਆਫ਼ ਕੋਲੰਬੀਆ ਵਿੱਚ ਯੂਨਾਈਟਿਡ ਸਟੇਟ ਡਿਸਟ੍ਰਿਕਟ ਆਫ਼ ਕੋਲੰਬੀਆ ਦੇ ਜੱਜ ਡੇਲ ਐੱਸ. ਫਿਸ਼ਰ ਨੇ ਲਿਖਿਆ, ‘ਇੱਕ ਵੱਖਰੇ ਹੁਕਮ ਵਿੱਚ ਅਦਾਲਤ ਨੇ ਤਹੱਵੁਰ ਰਾਣਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।’ ਰਾਣਾ ਨੇ ਇਸ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤਾ ਹੈ। ਉਸ ਨੇ ਇਸ ਵਿੱਚ ਕਿਹਾ ਕਿ ਇਸ ਪਟੀਸ਼ਨ ਦੀ ਸੁਣਵਾਈ ਹੋਣ ਤੱਕ ਉਸ ਦੀ ਭਾਰਤ ਹਵਾਲਗੀ 'ਤੇ ਰੋਕ ਲਗਾਈ ਜਾਵੇ।
Advertisement
Advertisement
Advertisement