ਮੁੰਬਈ: ਅਦਾਕਾਰਾ ਲੈਲਾ ਖ਼ਾਨ ਤੇ 5 ਹੋਰਾਂ ਦੀ ਹੱਤਿਆ ਦੇ ਮਾਮਲੇ ’ਚ ਮਤਰੇਅ ਪਿਓ ਨੂੰ ਸਜ਼ਾ-ਏ-ਮੌਤ
02:53 PM May 24, 2024 IST
ਮੁੰਬਈ, 9 ਮਈ
ਮੁੰਬਈ ਦੀ ਸੈਸ਼ਨ ਅਦਾਲਤ ਨੇ ਅੱਜ ਪਰਵੇਜ਼ ਟਾਕ ਨੂੰ 2011 ਵਿਚ ਆਪਣੀ ਮਤਰੇਈ ਧੀ ਅਤੇ ਅਦਾਕਾਰਾ ਲੈਲਾ ਖਾਨ, ਲੈਲਾ ਦੀ ਮਾਂ ਅਤੇ ਉਸ ਦੇ ਚਾਰ ਭੈਣ-ਭਰਾਵਾਂ ਦੀ ਹੱਤਿਆ ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਸਚਿਨ ਪਵਾਰ ਨੇ 9 ਮਈ ਨੂੰ ਟਾਕ ਨੂੰ ਹੱਤਿਆ ਅਤੇ ਸਬੂਤ ਨਸ਼ਟ ਕਰਨ ਦੇ ਨਾਲ-ਨਾਲ ਭਾਰਤੀ ਦੰਡਾਵਲੀ (ਆਈਪੀਸੀ) ਦੇ ਤਹਿਤ ਹੋਰ ਅਪਰਾਧਾਂ ਦਾ ਦੋਸ਼ੀ ਕਰਾਰ ਦਿੱਤਾ ਸੀ। ਟਾਕ ਲੈਲਾ ਦੀ ਮਾਂ ਸੇਲੀਨਾ ਦਾ ਤੀਜਾ ਪਤੀ ਸੀ। ਲੈਲਾ, ਉਸ ਦੀ ਮਾਂ ਅਤੇ ਉਸ ਦੇ ਚਾਰ ਭੈਣ-ਭਰਾ ਦੀ ਫਰਵਰੀ 2011 ਵਿੱਚ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਵਿੱਚ ਉਨ੍ਹਾਂ ਦੇ ਬੰਗਲੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲ ਦਾ ਖੁਲਾਸਾ ਕੁਝ ਮਹੀਨਿਆਂ ਬਾਅਦ ਹੋਇਆ, ਜਦੋਂ ਟਾਕ ਨੂੰ ਜੰਮੂ-ਕਸ਼ਮੀਰ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਬਾਅਦ ਵਿੱਚ ਸੜੀਆਂ ਲਾਸ਼ਾਂ ਬੰਗਲੇ ਵਿੱਚੋਂ ਬਰਾਮਦ ਕੀਤੀਆਂ ਗਈਆਂ। ਇਹ ਕਤਲ ਜਾਇਦਾਦ ਵਿਵਾਦ ਕਾਰਨ ਕੀਤੇ ਗਏ ਸਨ।
Advertisement
Advertisement
Related News
Advertisement