ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੰਬਈ: ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ’ਤੇ ਜਾਨ ਤੋਂ ਮਾਰਨ ਦੀ ਧਮਕੀ, ਪਾਰਟੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ

08:31 PM Jun 23, 2023 IST

ਮੁੰਬਈ, 9 ਜੂਨ

Advertisement

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਨ ਤੋਂ ਮਾਰਨ ਦੀ ਧਮਕੀ’ ਮਿਲੀ ਹੈ। ਐੱਨਸੀਪੀ ਨੇ ਇਸ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਪੁਲੀਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ੍ਰੀ ਪਵਾਰ ਦੀ ਧੀ ਅਤੇ ਲੋਕ ਸਭਾ ਮੈਂਬਰ ਸੁਪ੍ਰੀਆ ਸੁਲੇ ਦੀ ਅਗਵਾਈ ਵਿੱਚ ਐੱਨਸੀਪੀ ਵਰਕਰਾਂ ਦੇ ਵਫ਼ਦ ਨੇ ਮੁੰਬਈ ਪੁਲੀਸ ਮੁਖੀ ਵਿਵੇਕ ਫਾਂਸਾਲਕਰ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕੀਤੀ। ਐਨਸੀਪੀ ਨੇਤਾਵਾਂ ਨੇ ਪੁਲਿਸ ਨੂੰ ਦੱਸਿਆ ਕਿ 82 ਸਾਲਾ ਪਵਾਰ ਨੂੰ ਫੇਸਬੁੱਕ ‘ਤੇ ਸੰਦੇਸ਼ ਮਿਲਿਆ ਸੀ ਜਿਸ ਵਿੱਚ ਲਿਖਿਆ ਸੀ, ‘ਉਸ ਦਾ ਜਲਦੀ ਹੀ (ਨਰਿੰਦਰ) ਦਾਭੋਲਕਰ ਵਰਗਾ ਹਾਲਾ ਕਰ ਦਿੱਤਾ ਜਾਵੇਗਾ।’ ਦਾਭੋਲਕਰ ਨੂੰ 20 ਅਗਸਤ, 2013 ਨੂੰ ਪੁਣੇ ਵਿੱਚ ਸਵੇਰ ਦੀ ਸੈਰ ਦੌਰਾਨ ਦੋ ਬਾਈਕ ਸਵਾਰ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।

Advertisement
Advertisement