ਮੁੰਬਈ: ਮੁਕੇਸ਼ ਅੰਬਾਨੀ ਨੂੰ ਧਮਕੀਆਂ ਦੇਣ ਤੇ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲੀਸ ਨੇ ਤਿਲੰਗਾਨਾ ਤੇ ਗੁਜਰਾਤ ਤੋਂ 2 ਨੌਜਵਾਨ ਗ੍ਰਿਫ਼ਤਾਰ ਕੀਤੇ
05:55 PM Nov 04, 2023 IST
Advertisement
ਮੁੰਬਈ, 4 ਨਵੰਬਰ
ਮੁੰਬਈ ਪੁਲੀਸ ਨੇ ਰਿਲਾਇੰਸ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਮਿਲੇ ਧਮਕੀ ਭਰੇ ਈ-ਮੇਲਾਂ ਦੇ ਮਾਮਲੇ ਵਿੱਚ ਤਿਲੰਗਾਨਾ ਅਤੇ ਗੁਜਰਾਤ ਦੇ ਦੋ ਨੌਜਵਾਨਾਂ ਨੂੰ ਫੜ ਲਿਆ। ਅੰਬਾਨੀ ਦੀ ਕੰਪਨੀ ਦੇ ਅਧਿਕਾਰਤ ਈ-ਮੇਲ ਆਈਡੀ 'ਤੇ ਪਿਛਲੇ ਅੱਠ ਦਿਨਾਂ ਵਿਚ ਘੱਟੋ-ਘੱਟ ਤਿੰਨ ਈ-ਮੇਲ ਭੇਜੇ ਗਏ ਸਨ, ਜਿਸ ਵਿਚ ਧਮਕੀ ਦਿੱਤੀ ਗਈ ਸੀ ਕਿ ਜੇ 400 ਕਰੋੜ ਦੀ ਫਿਰੌਤੀ ਨਾ ਦਿੱਤੀ ਤਾਂ ਜਾਨ ਤੋਂ ਮਾਰ ਦਿੱਤਾ ਜਾਵੇਗਾ। ਦੋ ਨੌਜਵਾਨਾਂ ਵਿੱਚੋਂ ਇੱਕ ਦੀ ਪਛਾਣ ਗਣੇਸ਼ ਰਮੇਸ਼ ਵਨਰਾਪਤੀ (19) ਵਜੋਂ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਤਿਲੰਗਾਨਾ ਦੇ ਵਾਰੰਗਲ ਤੋਂ ਕੀਤੀ ਸੀ ਅਤੇ ਇੱਕ ਹੋਰ ਵਿਅਕਤੀ, ਜਿਸ ਦੀ ਪਛਾਣ ਸ਼ਾਦਾਬ ਖਾਨ (21) ਵਜੋਂ ਹੋਈ ਸੀ, ਨੂੰ ਗੁਜਰਾਤ ਤੋਂ ਹਿਰਾਸਤ ਵਿੱਚ ਲਿਆ ਗਿਆ।
Advertisement
Advertisement