For the best experience, open
https://m.punjabitribuneonline.com
on your mobile browser.
Advertisement

ਧੀਮੀ ਓਵਰ ਗਤੀ ਲਈ ਮੁੰਬਈ ਇੰਡੀਅਨਜ਼ ਨੂੰ ਜੁਰਮਾਨਾ

07:51 AM May 02, 2024 IST
ਧੀਮੀ ਓਵਰ ਗਤੀ ਲਈ ਮੁੰਬਈ ਇੰਡੀਅਨਜ਼ ਨੂੰ ਜੁਰਮਾਨਾ
Advertisement

ਲਖਨਊ: ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਇੱਥੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਮੈਚ ਦੌਰਾਨ ਦੂਜੀ ਵਾਰ ਧੀਮੀ ਓਵਰ ਗਤੀ ਲਈ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਆਈਪੀਐੱਲ ਨੇ ਇੱਕ ਬਿਆਨ ’ਚ ਕਿਹਾ ਕਿ ਬਾਕੀ ਖਿਡਾਰੀਆਂ ਜਿਨ੍ਹਾਂ ’ਚ ਇੰਪੈਕਟ ਪਲੇਅਰ ਵੀ ਸ਼ਾਮਲ ਹੈ, ਨੂੰ 6-6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫ਼ੀਸ ਦਾ 25 ਫ਼ੀਸਦ (ਦੋਵਾਂ ਵਿੱਚੋਂ ਜਿਹੜਾ ਵੀ ਘੱਟ ਹੋਵੇ) ਜੁਰਮਾਨਾ ਲਾਇਆ ਗਿਆ ਹੈ। ਬਿਆਨ ’ਚ ਕਿਹਾ ਗਿਆ ਕਿ ਮੁੰਬਈ ਇੰਡੀਅਨਜ਼ ਟੀਮ ਦੀ ਟਾਟਾ ਆਈਪੀਐੱਲ ਜ਼ਾਬਤੇ ਤਹਿਤ ਇਸ ਸੀਜ਼ਨ ਦੀ ਇਹ ਦੂਜੀ ਗਲਤੀ ਹੈ, ਜਿਸ ਕਰ ਪਾਂਡਿਆ ਨੂੰ 24 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇੰਪੈਕਟ ਪਲੇਅਰ ਸਣੇ ਬਾਕੀ ਮੈਂਬਰਾਂ ਨੂੰ 6-6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫ਼ੀਸ ਦਾ 25 ਫ਼ੀਸਦ (ਦੋਵਾਂ ਵਿੱਚੋਂ ਜਿਹੜਾ ਵੀ ਘੱਟ ਹੋਵੇ) ਜੁਰਮਾਨਾ ਲਾਇਆ ਗਿਆ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×