For the best experience, open
https://m.punjabitribuneonline.com
on your mobile browser.
Advertisement

ਮੁੰਬਈ ਦੀ ਅਦਾਲਤ ਨੇ ਪੁਲੀਸ ਨੂੰ ਸਰੀਰ ’ਚ ਮਾਈਕ੍ਰੋਚਿੱਪ ਲਗਾ ਕੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੇ ਦਾਅਵੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ

11:50 AM Jan 16, 2024 IST
ਮੁੰਬਈ ਦੀ ਅਦਾਲਤ ਨੇ ਪੁਲੀਸ ਨੂੰ ਸਰੀਰ ’ਚ ਮਾਈਕ੍ਰੋਚਿੱਪ ਲਗਾ ਕੇ ਸੋਸ਼ਲ ਮੀਡੀਆ ਖਾਤੇ ਹੈਕ ਕਰਨ ਦੇ ਦਾਅਵੇ ਦੀ ਜਾਂਚ ਕਰਨ ਦਾ ਹੁਕਮ ਦਿੱਤਾ
Advertisement

ਮੁੰਬਈ, 16 ਜਨਵਰੀ
ਮੁੰਬਈ ਦੀ ਅਦਾਲਤ ਨੇ ਪੁਲੀਸ ਨੂੰ ਇਕ ਵਿਅਕਤੀ ਦੇ ਇਸ ਦਾਅਵੇ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਕੁਝ ਅਣਪਛਾਤੇ ਲੋਕਾਂ ਨੇ ਉਸ ਦੇ ਸਰੀਰ ਵਿਚ ਮਾਈਕ੍ਰੋਚਿੱਪ ਲਗਾ ਕੇ ਉਸ ਦੇ ਸੋਸ਼ਲ ਮੀਡੀਆ ਖਾਤੇ ਹੈਕ ਕਰ ਲਏ। ਬੋਰੀਵਲੀ ਮੈਟਰੋਪੋਲੀਟਨ ਮੈਜਿਸਟਰੇਟ ਬੀਐੱਨ ਚਿਕਾਨੇ ਨੇ ਸ਼ਹਿਰ ਦੀ ਚਾਰਕੋਪ ਪੁਲੀਸ ਨੂੰ ਐੱਫਆਈਆਰ ਦਰਜ ਕਰਨ ਅਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਚਿਨ ਸੋਨਾਵਣੇ ਨਾਂ ਦੇ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਏ ਹਨ, ਜਿਸ ਤੋਂ ਬਾਅਦ ਅਦਾਲਤ ਨੇ ਇਹ ਨਿਰਦੇਸ਼ ਦਿੱਤਾ ਹੈ। ਸਚਿਨ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਹੈਕਰ ਨੇ ਉਸ ਦੇ ਸਰੀਰ 'ਚ ਮਾਈਕ੍ਰੋਚਿੱਪ ਪਾ ਕੇ ਅਜਿਹਾ ਕੀਤਾ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਪਾਸਵਰਡ ਬਦਲਣ ਵਰਗੀਆਂ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਹੈਕਰ ਨੇ ਉਸ ਦੇ ਨਵੇਂ ਜੀਮੇਲ ਖਾਤੇ ਸਮੇਤ ਉਸ ਦੇ ਹੋਰ ਸੋਸ਼ਲ ਮੀਡੀਆ ਖਾਤੇ ਹੈਕ ਕਰ ਲਏ। ਸਚਿਨ ਨੇ ਐਡਵੋਕੇਟ ਪ੍ਰਕਾਸ਼ ਰਾਹੀਂ ਦਰਜ ਕਰਵਾਈ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਾਈਕ੍ਰੋਚਿੱਪ ਦੀ ਵਰਤੋਂ ਕਰਕੇ ਉਸ ਦੇ ਦਿਲ ਦੀ ਧੜਕਣ ਕਈ ਵਾਰ ਵਧਾ ਦਿੱਤੀ ਸੀ, ਜਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ। ਸਚਿਨ ਦੀ ਅਰਜ਼ੀ ਅਤੇ ਹਲਫ਼ਨਾਮੇ 'ਤੇ ਵਿਚਾਰ ਕਰਨ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਇਹ ਅਪਰਾਧ ਸੂਚਨਾ ਤਕਨਾਲੋਜੀ ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਦੇ ਤਹਿਤ ਆਉਂਦਾ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਸਾਈਬਰ ਅਪਰਾਧਾਂ ਲਈ ਵਿਸ਼ੇਸ਼ ਤੌਰ 'ਤੇ ਨਿਯੁਕਤ ਪੁਲੀਸ ਨੂੰ ਮਾਮਲੇ ਦੀ ਵਿਸਥਾਰਤ ਜਾਂਚ ਕਰਨੀ ਚਾਹੀਦੀ ਹੈ।

Advertisement

Advertisement
Advertisement
Author Image

Advertisement