ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਪਣਾ ਫੋਨ ਲੈਣ ਲਈ ਜੱਦੋ-ਜਹਿਦ ਕਰਨ ਵਾਲੇ ਮੁੰਬਈ ਦੇ ਸਿਪਾਹੀ ਨੂੰ ਨਸ਼ੇੜੀਆਂ ਨੇ ਜ਼ਹਿਰ ਦਾ ਟੀਕਾ ਲਗਾ ਕੇ ਮਾਰਿਆ

11:34 AM May 02, 2024 IST

ਮੁੰਬਈ, 2 ਮਈ
ਮੁੰਬਈ ਪੁਲੀਸ ਦੀ ਆਰਮਜ਼ ਯੂਨਿਟ ਵਿੱਚ ਤਾਇਨਾਤ 30 ਸਾਲਾ ਕਾਂਸਟੇਬਲ ਦੀ ਨਸ਼ੇੜੀਆਂ ਵੱਲੋਂ ਲਗਾਏ ਜ਼ਹਿਰ ਦੇ ਟੀਕੇ ਕਾਰਨ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਇਹ ਟੀਕਾ ਉਦੋਂ ਲਗਾਇਆ ਜਦੋਂ ਉਹ ਨਸ਼ੇੜੀਆਂ ਤੋਂ ਆਪਣਾ ਫੋਨ ਵਾਪਸ ਲੈਣ ਲਈ ਜੱਦੋ ਜਹਿਦ ਕਰ ਰਿਹਾ ਸੀ। ਕਾਂਸਟੇਬਲ ਵਿਸ਼ਾਲ ਪਵਾਰ ਠਾਣੇ ਦਾ ਰਹਿਣ ਵਾਲਾ ਸੀ। ਉਸ ਨੂੰ ਠਾਣੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਤਿੰਨ ਦਿਨ ਬਾਅਦ ਜ਼ਿੰਦਗੀ ਦੀ ਲੜਾਈ ਹਾਰ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 28 ਅਪਰੈਲ ਦੀ ਰਾਤ ਕਰੀਬ 9.30 ਵਜੇ ਵਾਪਰੀ, ਜਦੋਂ ਪਵਾਰ ਸਾਦੇ ਕੱਪੜਿਆਂ 'ਚ ਉਪਨਗਰੀ ਰੇਲਗੱਡੀ 'ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ। ਪਵਾਰ ਦਰਵਾਜ਼ੇ ਕੋਲ ਖੜ੍ਹਾ ਸੀ ਅਤੇ ਫ਼ੋਨ 'ਤੇ ਗੱਲ ਕਰ ਰਿਹਾ ਸੀ। ਜਿਵੇਂ ਹੀ ਮੁੰਬਈ ਦੇ ਸਿਓਨ ਅਤੇ ਮਾਟੁੰਗਾ ਸਟੇਸ਼ਨਾਂ ਵਿਚਕਾਰ ਰੇਲਗੱਡੀ ਹੌਲੀ ਹੋ ਗਈ, ਪਟੜੀ ਦੇ ਨੇੜੇ ਖੜ੍ਹੇ ਅਣਪਛਾਤੇ ਵਿਅਕਤੀ ਨੇ ਪਵਾਰ ਦੇ ਹੱਥ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦਾ ਮੋਬਾਈਲ ਫੋਨ ਹੇਠਾਂ ਡਿੱਗ ਗਿਆ। ਮੁਲਜ਼ਮ ਨੇ ਫੋਨ ਚੁੱਕਿਆ ਅਤੇ ਪਟੜੀ ਦੇ ਵਿਚਕਾਰ ਭੱਜਣਾ ਸ਼ੁਰੂ ਕਰ ਦਿੱਤਾ। ਰੇਲਗੱਡੀ ਹੌਲੀ ਹੋਣ ਕਾਰਨ ਪਵਾਰ ਹੇਠਾਂ ਉਤਰਿਆ ਅਤੇ ਚੋਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ 'ਤੇ ਉਸ ਨੂੰ ਨਸ਼ੇੜੀਆਂ ਦੇ ਟੋਲੇ ਨੇ ਘੇਰ ਲਿਆ ਅਤੇ ਕੁਝ ਹੀ ਦੇਰ 'ਚ ਦੋਵਾਂ ਵਿਚਾਲੇ ਝਗੜਾ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਝਗੜੇ ਦੌਰਾਨ ਇੱਕ ਨੇ ਪਵਾਰ ਦੀ ਪਿੱਠ 'ਤੇ ਜ਼ਹਿਰੀਲੇ ਪਦਾਰਥ ਦਾ ਟੀਕਾ ਲਗਾਇਆ ਜਦੋਂ ਕਿ ਦੂਜਿਆਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਉਸਦੇ ਮੂੰਹ ਵਿੱਚ ਲਾਲ ਰੰਗ ਦਾ ਤਰਲ ਵੀ ਪਾ ਦਿੱਤਾ। ਪਵਾਰ ਬੇਹੋਸ਼ ਹੋ ਗਿਆ। ਅਧਿਕਾਰੀ ਨੇ ਅੱਗੇ ਦੱਸਿਆ ਕਿ ਅਗਲੀ ਸਵੇਰ ਉਸ ਨੂੰ ਹੋਸ਼ ਆ ਗਿਆ ਅਤੇ ਘਰ ਪਰਤਣ ਵਿੱਚ ਕਾਮਯਾਬ ਹੋ ਗਿਆ, ਪਰ ਜਦੋਂ ਉਸ ਦੀ ਹਾਲਤ ਵਿਗੜਦੀ ਗਈ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਠਾਣੇ ਸ਼ਹਿਰ ਦੇ ਹਸਪਤਾਲ ਵਿੱਚ ਭੇਜ ਦਿੱਤਾ। ਇਲਾਜ ਦੌਰਾਨ ਪਵਾਰ ਦੀ ਸਿਹਤ ਵਿਗੜ ਗਈ ਅਤੇ ਮੌਤ ਹੋ ਗਈ।

Advertisement

Advertisement
Advertisement