For the best experience, open
https://m.punjabitribuneonline.com
on your mobile browser.
Advertisement

ਮੁੰਬਈ: ਕਾਂਗਰਸ ਨੇ ਮੇਰਾ ਅਸਤੀਫ਼ਾ ਮਿਲਣ ਬਾਅਦ ਮੈਨੂੰ ਪਾਰਟੀ ’ਚੋਂ ਕੱਢਿਆ: ਨਿਰੂਪਮ

11:31 AM Apr 04, 2024 IST
ਮੁੰਬਈ  ਕਾਂਗਰਸ ਨੇ ਮੇਰਾ ਅਸਤੀਫ਼ਾ ਮਿਲਣ ਬਾਅਦ ਮੈਨੂੰ ਪਾਰਟੀ ’ਚੋਂ ਕੱਢਿਆ  ਨਿਰੂਪਮ
Advertisement

ਮੁੰਬਈ, 4 ਅਪਰੈਲ
ਸਾਬਕਾ ਸੰਸਦ ਮੈਂਬਰ ਸੰਜੈ ਨਿਰੂਪਮ ਨੇ ਅੱਜ ਕਾਂਗਰਸ ਲੀਡਰਸ਼ਿਪ ’ਤੇ ਵਿਅੰਗ ਕਰਦਿਆਂ ਦਾਅਵਾ ਕੀਤਾ ਕਿ ਪਾਰਟੀ ਨੂੰ ਆਪਣਾ ਅਸਤੀਫ਼ਾ ਭੇਜਣ ਮਗਰੋਂ ਉਨ੍ਹਾਂ ਕੱਢਿਆ ਗਿਆ। ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਬਿਆਨਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਦੇਰ ਸ਼ਾਮ ਨਿਰੂਪਮ ਨੂੰ ਤੁਰੰਤ ਛੇ ਸਾਲਾਂ ਲਈ ਪਾਰਟੀ ਤੋਂ ਬਾਹਰ ਕਰਨ ਦੀ ਮਨਜ਼ੂਰੀ ਦੇ ਦਿੱਤੀ। ਕਾਂਗਰਸ ਦੀ ਮੁੰਬਈ ਇਕਾਈ ਦੇ ਸਾਬਕਾ ਮੁਖੀ ਨਿਰੂਪਮ ਨੇ ਅੱਜ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ, ‘ਅਜਿਹਾ ਲੱਗਦਾ ਹੈ ਕਿ ਪਾਰਟੀ ਨੇ ਕੱਲ੍ਹ ਰਾਤ ਮੇਰਾ ਅਸਤੀਫਾ ਮਿਲਣ ਤੋਂ ਤੁਰੰਤ ਬਾਅਦ ਮੇਰੀ ਬਰਖਾਸਤਗੀ ਦਾ ਫੈਸਲਾ ਲਿਆ ਹੈ। ਅਜਿਹੀ ਮੁਸਤੈਦੀ ਦੇਖ ਕੇ ਚੰਗਾ ਲੱਗਾ।’

Advertisement

Advertisement
Author Image

Advertisement
Advertisement
×