For the best experience, open
https://m.punjabitribuneonline.com
on your mobile browser.
Advertisement

ਮੁੰਬਈ ਨੇ ਪੰਜਾਬ ਨੂੰ 9 ਦੌੜਾਂ ਨਾਲ ਹਰਾਇਆ

08:12 AM Apr 19, 2024 IST
ਮੁੰਬਈ ਨੇ ਪੰਜਾਬ ਨੂੰ 9 ਦੌੜਾਂ ਨਾਲ ਹਰਾਇਆ
ਮੁੰਬਈ ਇੰਡੀਅਨਜ਼ ਦੀ ਟੀਮ ਜਿੱਤ ਦਾ ਜਸ਼ਨ ਮਨਾਉਂਦੀ ਹੋਈ। -ਫੋਟੋ: ਰਵੀ ਕੁਮਾਰ
Advertisement

ਚੰਡੀਗੜ੍ਹ, 18 ਅਪਰੈਲ
ਮੁੰਬਈ ਇੰਡੀਅਨਜ਼ ਨੇ ਅੱਜ ਇਥੇ ਆਈਪੀਐੱਲ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 9 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਵੱਲੋਂ ਜਿੱਤ ਲਈ ਦਿੱਤੇ 193 ਦੌੜਾਂ ਦੇ ਟੀਚੇ ਦੇ ਪਿੱਛਾ ਕਰਦਿਆਂ ਪੰਜਾਬ ਦੀ ਟੀਮ 19.1 ਓਵਰਾਂ ’ਚ 183 ਦੌੜਾਂ ਹੀ ਬਣਾ ਸਕੀ। ਪੰਜਾਬ ਵੱਲੋਂ ਆਸ਼ੂਤੋਸ਼ ਸ਼ਰਮਾ ਨੇ 61 ਦੌੜਾਂ ਤੇ ਸ਼ਸ਼ਾਂਕ ਸਿੰਘ ਨੇ 41 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਸਫਲ ਨਾ ਹੋ ਸਕੇ। ਟੀਮ ਵੱਲੋਂ ਹਰਪ੍ਰੀਤ ਬਰਾੜ ਨੇ 21 ਤੇ ਹਰਪ੍ਰੀਤ ਸਿੰਘ ਭਾਟੀਆ ਨੇ 13 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਵੱਲੋਂ ਗੇਰਾਲਡ ਕੋਇਟਜ਼ੀ ਤੇ ਜਸਪ੍ਰੀਤ ਬੁਮਰਾਹ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਚੰਡੀਗੜ੍ਹ ਨੇੜੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੂਰਿਆਕੁਮਾਰ ਯਾਦਵ ਦੇ ਨੀਮ ਸੈਂਕੜੇ (78 ਦੌੜਾਂ) ਸਦਕਾ 20 ਓਵਰਾਂ ’ਚ 7 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ। ਸੂਰਿਆਕੁਮਾਰ ਨੇ ਆਪਣੀ 78 ਦੌੜਾਂ ਦੀ ਪਾਰੀ ਵਿੱਚ ਸੱਤ ਚੌਕੇ ਤੇ ਤਿੰਨ ਛੱਕੇ ਮਾਰੇ। ਟੀਮ ਵੱਲੋਂ ਰੋਹਿਤ ਸ਼ਰਮਾ ਨੇ 36 ਦੌੜਾਂ, ਤਿਲਕ ਵਰਮਾ ਨੇ 34 ਅਤੇ ਟਿਮ ਡੇਵਿਡ ਨੇ 10 ਦੌੜਾਂ ਬਣਾਈਆਂ। ਪੰਜਾਬ ਕਿੰਗਜ਼ ਵੱਲੋਂ ਹਰਸ਼ਲ ਪਟੇਲ ਨੇ ਤਿੰਨ ਤੇ ਸੈਮ ਕਰਨ ਨੇ ਦੋ ਵਿਕਟਾਂ ਲਈਆਂ ਜਦਕਿ ਕੈਗਿਸੋ ਰਬਾਡਾ ਨੂੰ ਇੱਕ ਵਿਕਟ ਮਿਲੀ। -ਏਜੰਸੀ

Advertisement

Advertisement
Author Image

sukhwinder singh

View all posts

Advertisement
Advertisement
×