ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਹਾਫ਼ਿਜ਼ ਸਈਦ ਦਾ ਪੁੱਤ ਲਾਹੌਰ ’ਚ ਚੋਣ ਹਾਰਿਆ
01:46 PM Feb 09, 2024 IST
Advertisement
ਇਸਲਾਮਾਬਾਦ, 9 ਫਰਵਰੀ
ਵੀਰਵਾਰ ਨੂੰ ਹੋਈਆਂ ਆਮ ਚੋਣਾਂ ਦੀ ਵੋਟਿੰਗ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸਮਰਥਕ ਲਤੀਫ ਖੋਸਾ ਨੇ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਤਿਵਾਦੀ ਮੁਹੰਮਦ ਹਾਫਿਜ਼ ਸਈਦ ਦੇ ਪੁੱਤਰ ਤਲਹਾ ਸਈਦ ਖ਼ਿਲਾਫ਼ ਜਿੱਤ ਪ੍ਰਾਪਤ ਕੀਤੀ ਹੈ। ਲਾਹੌਰ ਦੀ ਐੱਏ 122 ਸੀਟ ’ਤੇ ਖੋਸਾ ਨੂੰ 117,109 ਵੋਟਾਂ ਮਿਲੀਆਂ ਜਦਕਿ ਤਲਹਾ ਸਈਦ ਨੂੰ ਸਿਰਫ਼ 2024 ਵੋਟਾਂ ਮਿਲੀਆਂ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਖਵਾਜਾ ਸਾਦ ਰਫੀਕ ਨੂੰ 77907 ਵੋਟਾਂ ਮਿਲੀਆਂ। ਮੁਹੰਮਦ ਹਾਫਿਜ਼ ਸਈਦ, ਜੋ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀਸ਼ੁਦਾ ਅਤਿਵਾਦੀ ਹੈ, ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ। ਉਹ ਮੁੰਬਈ ਵਿੱਚ 26/11 ਦੇ ਘਾਤਕ ਹਮਲਿਆਂ ਦਾ ਮਾਸਟਰਮਾਈਂਡ ਹੈ। ਭਾਰਤ ਵਿੱਚ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਹਾਫਿਜ਼ ਸਈਦ ਦੀ ਸਿਆਸੀ ਇਕਾਈ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀਐੱਮਐੱਮਐੱਮਐੱਲ) ਨੇ ਆਮ ਚੋਣਾਂ ’ਚ ਪੂਰੇ ਪਾਕਿਸਤਾਨ ਦੇ ਹਰੇਕ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਹਲਕੇ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।
Advertisement
Advertisement
Advertisement