For the best experience, open
https://m.punjabitribuneonline.com
on your mobile browser.
Advertisement

ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਕੌਂਸਲਿੰਗ ਦੇ ਬਾਵਜੂਦ ਨਹੀਂ ਮਿਲੇ ਨਿਯੁਕਤੀ ਪੱਤਰ

06:56 AM Jun 10, 2024 IST
ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਕੌਂਸਲਿੰਗ ਦੇ ਬਾਵਜੂਦ ਨਹੀਂ ਮਿਲੇ ਨਿਯੁਕਤੀ ਪੱਤਰ
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 9 ਜੂਨ
ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਮਹਿਲਾ ਦੀਆਂ 986 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੇਣ ਅਤੇ ਦਸਤਾਵੇਜ਼ਾਂ ਦੀ ਪੜਤਾਲ ਕਰਵਾਉਣ ਦੇ ਬਾਵਜੂਦ ਯੋਗ ਉਮੀਦਵਾਰਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਨਸੀਬ ਨਹੀਂ ਹੋਏ। ਇਨ੍ਹਾਂ ਉਮੀਦਵਾਰਾਂ ਨੇ ਅੱਜ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਦੀ ਕੌਂਸਲਿੰਗ ਹੋ ਚੁੱਕੀ ਹੈ, ਉਨ੍ਹਾਂ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ।
ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਨਾਲ ਸਬੰਧਤ ਉਮੀਦਵਾਰਾਂ ਮੁਨੱਵਰ ਜਹਾਂ ਮਾਲੇਰਕੋਟਲਾ, ਸਰਬਜੀਤ ਕੌਰ ਸੁਨਾਮ, ਮਲਕੀਤ ਕੌਰ ਲੌਂਗੋਵਾਲ, ਇੰਦਰਪ੍ਰੀਤ ਕੌਰ ਭਵਾਨੀਗੜ੍ਹ, ਸਤਵੀਰ ਕੌਰ ਕੌਹਰੀਆਂ, ਰੰਜੂ ਬਾਲਾ ਬਰਨਾਲਾ, ਗੁਰਮੀਤ ਕੌਰ ਪਟਿਆਲ, ਰਮਨਦੀਪ ਕੌਰ ਧੂਰੀ, ਸ਼ਿਵਾਨੀ ਸੈਣੀ, ਮੰਜੂ ਦੇਵੀ ਖਨੌਰੀ, ਸਿਮਰਜੀਤ ਕੌਰ ਮੁਨਕ ਤੇ ਅਰਸ਼ਪ੍ਰੀਤ ਕੌਰ ਸ਼ੇਰਪੁਰ ਨੇ ਦੱਸਿਆ ਕਿ ਅਕਤੂਬਰ-2023 ਵਿੱਚ 986 ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਦੀਆਂ ਅਸਾਮੀਆਂ ਕੱਢੀਆਂ ਸਨ। ਸਿਹਤ ਵਿਭਾਗ ਵਿਚ ਪੰਜਾਬੀ ਦਾ ਪੇਪਰ 17 ਦਸੰਬਰ 2023 ਨੂੰ ਲਿਆ ਗਿਆ, ਉਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵਲੋਂ ਅਸਾਮੀ ਲਈ 7 ਜਨਵਰੀ 2024 ਨੂੰ ਲਿਖਤੀ ਪ੍ਰੀਖਿਆ ਲਈ ਗਈ।
ਇਸ ਮਗਰੋਂ ਦਸਤਾਵੇਜ਼ਾਂ ਦੀ ਪੜਤਾਲ ਵੀ ਹੋ ਚੁੱਕੀ ਹੈ ਪਰ ਅਜੇ ਤੱਕ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਰੈਗੂਲਰ ਅਸਾਮੀਆਂ ਬਾਰੇ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।

Advertisement

Advertisement
Author Image

Advertisement
Advertisement
×