ਮੁਖ਼ਤਾਰ ਅੰਸਾਰੀ ਨੂੰ ਤਿੰਨ ਦਹਾਕੇ ਪੁਰਾਣੇ ਮਾਮਲੇ ਵਿੱਚ ਉਮਰ ਕੈਦ
07:06 AM Mar 14, 2024 IST
Advertisement
ਵਾਰਾਣਸੀ: ਵਾਰਾਣਸੀ ਦੀ ਇਕ ਵਿਸ਼ੇਸ਼ ਅਦਾਲਤ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਨੂੰ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਬੰਦੂਕ ਲਾਇਸੈਂਸ ਦੇ ਇਕ ਮਾਮਲੇ ਵਿੱਚ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ। ਇਹ ਹੁਕਮ ਐੱਮਪੀ-ਐੱਮਐੱਲਏ ਵਿਸ਼ੇਸ਼ ਅਦਾਲਤ ਦੇ ਜੱਜ ਅਵਨੀਸ਼ ਗੌਤਮ ਵੱਲੋਂ ਸੁਣਾਇਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸਰਕਾਰੀ ਵਕੀਲ ਵਿਨੈ ਸਿੰਘ ਨੇ ਦਿੱਤੀ। ਪੁਲੀਸ ਅਧਿਕਾਰੀਆਂ ਮੁਤਾਬਕ ਉੱਤਰ ਪ੍ਰਦੇਸ਼, ਪੰਜਾਬ, ਨਵੀਂ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਅੰਸਾਰੀ ਖ਼ਿਲਾਫ਼ ਕਰੀਬ 60 ਮਾਮਲੇ ਪੈਂਡਿੰਗ ਹਨ। ਉਸ ਨੂੰ ਹਾਲੇ ਤੱਕ ਘੱਟੋ-ਘੱਟ ਸੱਤ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। -ਪੀਟੀਆਈ
Advertisement
Advertisement
Advertisement