ਮੁਕੇਸ਼ ਸਿੰਘ ਆਈਟੀਬੀਪੀ ਦੇ ਇੰਸਪੈਕਟਰ-ਜਨਰਲ ਨਿਯੁਕਤ
11:26 PM Sep 19, 2023 IST
ਨਵੀਂ ਦਿੱਲੀ, 19 ਸਤੰਬਰ
ਜੰਮੂ ਜ਼ੋਨ ਦੇ ਐਡੀਸ਼ਨਲ ਡੀਜੀਪੀ ਮੁਕੇਸ਼ ਸਿੰਘ ਨੂੰ ਇੰਡੋ-ਤਿੱਬਤਨ ਬਾਰਡਰ ਪੁਲੀਸ (ਆਈਟੀਬੀਪੀ) ਦਾ ਇੰਸਪੈਕਟਰ-ਜਨਰਲ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਡੈਪੂਟੇਸ਼ਨ ਆਧਾਰ ’ਤੇ ਹੋਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਅਨੁਸਾਰ 1996 ਬੈਚ ਦੇ ਏਜੀਐੱਮਯੂਟੀ ਕਾਡਰ ਦੇ ਆਈਪੀਐੱਸ ਅਧਿਕਾਰੀ ਮੁਕੇਸ਼ ਸਿੰਘ ਦੀ ਨਿਯੁਕਤੀ ਚਾਰਜ ਸੰਭਾਲਣ ਮਗਰੋਂ ਪੰਜ ਸਾਲਾਂ ਲਈ ਜਾਂ ਅਗਲੇ ਹੁਕਮਾਂ ਤਕ ਕੀਤੀ ਗਈ ਹੈ। -ਪੀਟੀਆਈ
Advertisement
Advertisement