ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਕੇਰੀਆਂ: ਬੱਸ ਅੱਡੇ ਅੰਦਰ ਧਾਰਮਿਕ ਸਥਾਨ ’ਚੋਂ ਤੌਲੀਏ ’ਚ ਲਪੇਟਿਆ ਨਵਜੰਮਾ ਬੱਚਾ ਮਿਲਿਆ

11:53 AM Dec 21, 2023 IST

ਜਗਜੀਤ ਸਿੰਘ
ਮੁਕੇਰੀਆਂ, 21 ਦਸੰਬਰ
ਅਣਪਛਾਤਾ ਵਿਅਕਤੀ ਬੀਤੀ ਰਾਤ ਇਥੋਂ ਦੇ ਬੱਸ ਸਟੈਂਡ ਵਿਚ ਬਣੇ ਧਾਰਮਿਕ ਸਥਾਨ ਉੱਤੇ ਨਵਜੰਮੇ ਬੱਚੇ ਨੂੰ ਛੱਡ ਗਿਆ। ਇਸ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਫਲਾਂ ਦੀ ਰੇਹੜੀ ਵਾਲਾ ਆਪਣੀ ਰੇਹੜੀ ਬੱਸ ਅੱਡੇ ਅੰਦਰ ਲਗਾਉਣ ਲਈ ਗਿਆ ਅਤੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਰੇਹੜੀ ਵਾਲੇ ਨੇ ਦੱਸਿਆ ਕਿ ਜਦੋਂ ਉਸ ਨੇ ਅੰਦਰ ਬਣੇ ਪੀਰ ਦੇ ਅਸਥਾਨ ’ਤੇ ਜਾ ਕੇ ਦੇਖਿਆ ਤਾਂ ਬੱਚਾ ਤੌਲੀਏ ’ਚ ਲਪੇਟਿਆ ਹੋਇਆ ਸੀ ਅਤੇ ਠੰਢ ਕਾਰਨ ਰੋ ਰਿਹਾ ਸੀ। ਉਸ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਤੇ ਪੁਲੀਸ ਵਲੋਂ ਬੱਚੇ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ। ਐੱਸਐੱਚਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬੱਚਾ ਕਿਸੇ ਵਲੋਂ ਜਨਮ ਉਪਰੰਤ ਇੱਥੇ ਛੱਡ ਦਿੱਤਾ ਗਿਆ ਹੈ। ਪੁਲੀਸ ਨੇ ਸੂਚਨਾ ਦੇਣ ਵਾਲੇ ਅਸ਼ਵਨੀ ਕੁਮਾਰ ਵਾਸੀ ਲੰਬੀ ਗਲੀ ਮੁਕੇਰੀਆਂ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement