ਮੁਕੰਦ ਲਾਲ ਕਾਲਜ ਦਾ ਨਤੀਜਾ ਸ਼ਾਨਦਾਰ
ਯਮੁਨਾਨਗਰ: ਕੁਰੂਕਸ਼ੇਤਰ ਯੂਨੀਵਰਸਿਟੀ ਨੇ ਬੀਐੱਸਸੀ (ਆਨਰਜ਼) ਆਈ.ਟੀ. ਦਾ ਨਤੀਜਾ ਐਲਾਨ ਦਿੱਤਾ ਹੈ, ਜਿਸ ਵਿੱਚ ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਦੇ ਪਹਿਲੇ ਦਸ ਵਿੱਚੋਂ ਸੱਤ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਯੂਨੀਵਰਸਿਟੀ ਨਤੀਜਿਆਂ ਵਿੱਚ ਇਮਰਨਜੀਤ ਕੌਰ ਨੇ ਪਹਿਲਾ (87.47 ਫ਼ੀਸਦੀ), ਗੀਤਿਕਾ ਸੈਣੀ ਨੇ ਦੂਜਾ (85.9 ਫ਼ੀਸਦੀ), ਪ੍ਰਭਾ ਅਗਰਵਾਲ ਨੇ ਚੌਥਾ (82.9 ਫ਼ੀਸਦੀ), ਸ਼ਗੁਨ ਸ਼ਰਮਾ ਨੇ ਪੰਜਵਾਂ (82.4 ਫ਼ੀਸਦੀ), ਈਸ਼ਾ ਸੈਣੀ ਸੱਤਵਾਂ (81.9 ਫ਼ੀਸਦੀ), ਦੀਕਸ਼ਾ ਰਾਣੀ ਨੇ ਅੱਠਵਾਂ ( 81.4 ਫੀਸਦੀ ) ਸਥਾਨ ਹਾਸਿਲ ਕੀਤਾ ਜਦਕਿ ਕੁਮਾਰੀ ਅਵਨੀ ਤਿਆਗੀ (80.43 ਫੀਸਦੀ) ਦਸਵੇਂ ਸਥਾਨ ’ਤੇ ਰਹੀ। ਡਾ. ਨੀਤੀ ਦਰਿਆਲ, ਮੁਖੀ ਸੈਲਫ ਫਾਈਨਾਂਸ ਵਿਭਾਗ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਰਿਤੂ ਕੁਮਾਰ ਨੇ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਵਿਭਾਗ ਦੇ ਮੈਂਬਰਾਂ ਪ੍ਰੋ. ਗੁਰਮੀਤ ਸਿੰਘ, ਪ੍ਰੋ. ਸੁਨੈਨਾ, ਪ੍ਰੋ. ਮਨੀਸ਼ਾ ਮਿੱਤਲ, ਪ੍ਰੋ. ਪ੍ਰੀਤੀ, ਪ੍ਰੋ. ਮਨਪ੍ਰੀਤ ਕੌਰ ਅਤੇ ਸਾਰਿਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ