ਮੁਇਜ਼ੂ ਵੱਲੋਂ ਮਾਲਦੀਵ ਵਿੱਚ ਯੂਪੀਆਈ ਸੇਵਾ ਦੀ ਸ਼ੁਰੂਆਤ
07:23 AM Oct 22, 2024 IST
ਮਾਲੇ, 21 ਅਕਤੂਬਰ
ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਟਾਪੂਨੁਮਾ ਦੇਸ਼ ਵਿੱਚ ਭਾਰਤ ਦੀ ਯੂਨੀਫਾਇਡ ਪੇਅਮੈਂਟ ਇੰਅਰਫੇਸ (ਯੂਪੀਆਈ) ਨੂੰ ਪੇਸ਼ ਕਰਨ ਲਈ ਲੋੜੀਂਦੇ ਕਦਮ ਚੁੱਕੇ ਹਨ। ਇਸ ਨਾਲ ਮਾਲਦੀਵ ਦੇ ਅਰਥਚਾਰੇ ਨੂੰ ਕਾਫ਼ੀ ਫਾਇਦਾ ਹੋਣ ਦੀ ਉਮੀਦ ਹੈ। ਨੈਸ਼ਨਲ ਪੇਅਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਵੱਲੋਂ ਵਿਕਸਤ ‘ਯੂਪੀਆਈ’ ਮੋਬਾਈਲ ਫੋਨ ਜ਼ਰੀਏ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਲਈ ਫੌਰੀ ਭੁਗਤਾਨ ਕਰਨ ਵਾਲੀ ਪ੍ਰਣਾਲੀ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਮੁਇਜ਼ੂ ਨੇ ਐਤਵਾਰ ਨੂੰ ਦੇਸ਼ ਵਿੱਚ ਯੂਪੀਆਈ ਸ਼ੁਰੂ ਕਰਨ ਲਈ ਵਪਾਰਕ ਸੰਘ ਦਾ ਗਠਨ ਕੀਤਾ ਅਤੇ ਟਰੇਡਨੈੱਟ ਮਾਲਦੀਵ ਕਾਰਪੋਰੇਸ਼ਨ ਲਿਮਟਿਡ ਨੂੰ ਇਸ ਦੀ ਅਹਿਮ ਏਜੰਸੀ ਨਿਯੁਕਤ ਕੀਤਾ ਹੈ। -ਪੀਟੀਆਈ
Advertisement
Advertisement