For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਮੁਗਲ ਰੋਡ ਬੰਦ

07:59 AM Apr 28, 2024 IST
ਜੰਮੂ ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਮੁਗਲ ਰੋਡ ਬੰਦ
ਸ੍ਰੀਨਗਰ ’ਚ ਸ਼ਨਿਚਰਵਾਰ ਨੂੰ ਵਰ੍ਹਦੇ ਮੀਂਹ ਵਿੱਚ ਡਿਊਟੀ ’ਤੇ ਤਾਇਨਾਤ ਫੌਜ ਦੇ ਜਵਾਨ। -ਫੋਟੋ: ਪੀਟੀਆਈ
Advertisement

ਜੰਮੂ, 27 ਅਪਰੈਲ
ਜੰਮੂ ਦੇ ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਨਾਲ ਜੋੜਨ ਵਾਲੇ ਬਦਲਵੇਂ ਮਾਰਗ ਨਾਲ, ਪੀਰ ਕੀ ਗਲੀ ਸਣੇ ਉੱਚ ਪਹਾੜੀ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਮਗਰੋਂ ਅੱਜ ਮੁਗਲ ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਗਲ ਰੋਡ ’ਤੇ 11,433 ਫੁੱਟ ਉੱਚੀ ਪੀਰ ਕੀ ਗਲੀ, ਜਿਸ ਨੂੰ ਪੀਰ ਪੰਜਾਲ ਪਾਸ ਵੀ ਕਿਹਾ ਜਾਂਦਾ ਹੈ, ’ਤੇ ਛੇ ਇੰਚ ਤੋਂ ਵੱਧ ਤਾਜ਼ਾ ਬਰਫ਼ ਦਰਜ ਕੀਤੀ ਗਈ ਹੈ, ਜਿਸ ਨਾਲ ਅਧਿਕਾਰੀਆਂ ਨੇ ਸਾਵਧਾਨੀ ਵਜੋਂ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਦੁਬਜਾਨ ਤੋਂ ਪੀਰ ਕੀ ਗਲੀ ਤੱਕ 45 ਕਿਲੋਮੀਟਰ ਦੀ ਦੂਰੀ ’ਤੇ ਬਰਫ਼ਬਾਰੀ ਜਾਰੀ ਹੈ ਅਤੇ ਸੜਕ ਕੰਢੇ ਪਹਾੜੀਆਂ ਤੋਂ ਢਿੱਗਾਂ ਅਤੇ ਪੱਥਰ ਡਿੱਗਣ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਮੌਸਮ ਅਤੇ ਰਾਹ ਸਾਫ਼ ਨਹੀਂ ਹੁੰਦਾ, ਉਦੋਂ ਤੱਕ ਇਸ ਮਾਰਗ ’ਤੇ ਆਵਾਜਾਈ ਬੰਦ ਰਹੇਗੀ। ਮੌਸਮ ਵਿਭਾਗ ਨੇ 30 ਅਪਰੈਲ ਤੱਕ ਮੈਦਾਨੀ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਅਤੇ ਉੱਚ ਪਹਾੜੀ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਜੰਮੂ-ਸ੍ਰੀਨਗਰ ਕੌਮੀ ਮਾਰਗ ਭਾਰੀ ਮੀਂਹ ਕਾਰਨ ਰਾਮਬਨ ਜ਼ਿਲ੍ਹੇ ਵਿੱਚ ਦਲਵਾਸ, ਮਹਾਰ, ਗੰਗਰੂ ਅਤੇ ਹਿੰਗਾਨੀ ਸਣੇ ਕਈ ਥਾਈਂ ਢਿੱਗਾਂ ਡਿੱਗੀਆਂ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×