ਛੁੱਟੀ ਨਾ ਮਿਲਣ ’ਤੇ ਐੱਮਟੀਪੀ ਨੇ ਦਿੱਤਾ ਅਸਤੀਫ਼ਾ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੁਲਾਈ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਦੇ ਮਾਸਟਰ ਟਾਊਨ ਪਲਾਨਰ ਰਜਨੀਸ਼ ਵਧਵਾ ਵੱਲੋਂ ਅਚਾਨਕ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਈਮੇਲ ਰਾਹੀਂ ਅਚਾਨਕ ਭੇਜੇ ਗਏ ਅਸਤੀਫ਼ੇ ਤੋਂ ਹਰ ਕੋਈ ਹੈਰਾਨ ਹੈ। ਰਜਨੀਸ਼ ਵਧਵਾ ਦੇ ਅਸਤੀਫ਼ੇ ਨੂੰ ਲੈ ਕੇ ਨਗਰ ਨਿਗਮ ’ਚ ਲਗਾਤਾਰ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਰਜਨੀਸ਼ ਵਧਵਾ ਨੇ ਨਗਰ ਨਿਗਮ ਕਮਿਸ਼ਨਰ ਤੋਂ 5 ਦਨਿ ਦੀ ਛੁੱਟੀ ਮੰਗੀ ਸੀ, ਜਿਸ ’ਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਤਰਾਜ਼ ਜਤਾਇਆ ਤੇ ਛੁੱਟੀ ਮਨਜ਼ੂਰ ਨਹੀਂ ਕੀਤੀ। ਜਿਸ ਤੋਂ ਖਫ਼ਾ ਹੋ ਕੇ ਰਜਨੀਸ਼ ਵੱਧਵਾਂ ਨੇ ਅਚਾਨਕ ਅਸਤੀਫਾ ਈਮੇਲ ਕਰ ਦਿੱਤਾ। ਹਾਲਾਂਕਿ ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਵੱਲੋਂ ਨਵਾਂ ਐੱਮਟੀਪੀ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਰਜਨੀਸ਼ ਵਧਵਾ ਮਾਊਂਟ ਆਬੂ ’ਚ ਇੱਕ ਧਿਆਨ ਸ਼ਿਵਰ ’ਚ ਜਾਣਾ ਚਾਹੁੰਦੇ ਸਨ। ਜਿਸ ਦੇ ਲਈ ਉਨ੍ਹਾਂ 21 ਤੋਂ 25 ਜੁਲਾਈ ਤੱਕ ਛੁੱਟੀ ਲਈ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਲਿਖਿਆ ਤਾਂ ਉਨ੍ਹਾਂ ਇਸ ’ਤੇ ਇਤਰਾਜ਼ ਜਤਾਇਆ ਤੇ ਆਖਿਆ ਕਿ ਛੁੱਟੀ ਦੇ ਨਿਯਮ ਕੀ ਹਨ, ਛੁੱਟੀ ਮੈਡੀਕਲ ਜਾਂ ਖਾਸ ਕੰਮ ਲਈ ਹੈ।ਛੁੱਟੀ ਉਦੋਂ ਆਈ, ਜਦੋਂ ਅਧਿਕਾਰੀ ਪਹਿਲਾਂ ਤੋਂ ਹੀ ਛੁੱਟੀ ’ਤੇ ਹਨ ਤੇ ਸੱਕਤਰ ਸਥਾਨਕ ਸਰਕਾਰਾਂ ਵਿਭਾਗ ਇਸ ਛੁੱਟੀ ਨੂੰ ਦੇਣ ਲਈ ਅਧਿਾਰਕਤ ਹਨ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਮਟੀਪੀ ਵੱਧਵਾ ਨੂੰ ਕੁਝ ਬਿਲਡਿੰਗ ਪਲਾਨ ਤੇ ਐੱਨਓਸੀ ਸਮੇਤ ਕੁਝ ਮਹੱਤਰਵਪੂਰਨ ਕੰਮ ਪੂਰਾ ਕਰਨ ਲਈ ਆਖਿਆ ਗਿਆ ਸੀ, ਜੋ ਉਨ੍ਹਾਂ ਨਹੀਂ ਕੀਤੇ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸ਼ਹਿਰ ’ਚ ਚੱਲ ਰਹੀਆਂ ਨਾਜਾਇਜ਼ ਉਸਾਰੀਆਂ ਬਾਰੇ ਕਈ ਸ਼ਿਕਾਇਤਾਂ ਤੋਂ ਬਾਅਦ ਉਨ੍ਹਾਂ ’ਤੇ ਕੁਝ ਦਬਾਅ ਸੀ ਤੇ ਸ਼ਹਿਰ ਦੇ ਇੱਕ ਵੱਡੇ ਮਾਲ ਦੇ ਬਾਰੇ ’ਚ ਵੀ ਇੱਕ ਜਾਂਚ ਰਿਪੋਰਟ ਬਕਾਇਆ ਸੀ। ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਬਨਿਾਂ ਵਿਸਥਾਰ ’ਚ ਦੱਸੇ ਕਿਹਾ ਕਿ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ।