For the best experience, open
https://m.punjabitribuneonline.com
on your mobile browser.
Advertisement

ਐੱਮਟੀਪੀ ਵਿਭਾਗ ਨੇ ਨਾਜਾਇਜ਼ ਉਸਾਰੀਆਂ ਢਾਹੀਆਂ

10:34 AM Oct 19, 2024 IST
ਐੱਮਟੀਪੀ ਵਿਭਾਗ ਨੇ ਨਾਜਾਇਜ਼ ਉਸਾਰੀਆਂ ਢਾਹੀਆਂ
ਹੋਟਲ ਦੀ ਇਮਾਰਤ ਨੂੰ ਸੀਲ ਕਰਦੇ ਹੋਏ ਐੱਮਟੀਪੀ ਵਿਭਾਗ ਦੇ ਕਰਮਚਾਰੀ।
Advertisement

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 18 ਅਕਤੂਬਰ
ਐੱਮਟੀਪੀ ਵਿਭਾਗ ਵੱਲੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ’ਤੇ ਸੈਂਟਰਲ ਜ਼ੋਨ ਵਿੱਚ ਤਾਇਨਾਤ ਏਟੀਪੀ ਪਰਮਿੰਦਰਜੀਤ ਸਿੰਘ, ਏਟੀਪੀ ਅੰਗਦ ਸਿੰਘ, ਏਟੀਪੀ ਗੁਰਵਿੰਦਰ ਸਿੰਘ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ ਅਤੇ ਬਿਲਡਿੰਗ ਇੰਸਪੈਕਟਰ ਮਨੀਸ਼ ਕੁਮਾਰ ਨੇ ਕਾਰਵਾਈ ਦੌਰਾਨ ਨਕਸ਼ਾ ਮਨਜ਼ੂਰ ਕਰਵਾਏ ਬਿਨਾਂ ਗੋਦਾਮ ਗਲੀ ਵਿੱਚ ਉਸਾਰੀ ਅਧੀਨ ਦੋ ਹੋਟਲ, ਇੱਕ ਕਟੜਾ ਆਹਲੂਵਾਲੀਆ ਦੇ ਪਿੱਛੇ ਅਤੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਦੇ ਪਿੱਛੇ ਪੁਰਾਣਾ ਹੋਟਲ ਢਾਹ ਦਿੱਤਾ। ਨਿਗਮ ਟੀਮ ਵਲੋਂ ਅੱਜ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਲਗਾਤਾਰ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਮਰਸ਼ੀਅਲ ਨਕਸ਼ੇ ਦੀ ਮਨਜ਼ੂਰੀ ਨਾ ਮਿਲਣ ’ਤੇ ਸ਼ੇਰਾਂਵਾਲਾ ਗੇਟ, ਕਟੜਾ ਆਹਲੂਵਾਲੀਆ ਅਤੇ ਗੋਦਾਮ ਗਲੀ ਦੇ ਤਿੰਨ ਹੋਟਲਾਂ ਨੂੰ ਵੀ ਸੀਲ ਕਰ ਦਿੱਤਾ।
ਇਸੇ ਦੌਰਾਨ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਕਿਹਾ ਹੈ ਕਿ ਲੋਕ ਨਗਰ ਨਿਗਮ ਤੋਂ ਨਕਸ਼ਾ ਮਨਜ਼ੂਰ ਕਰਵਾ ਕੇ ਹੀ ਉਸਾਰੀ ਆਰੰਭ ਕਰਵਾਉਣ। ਉਨ੍ਹਾਂ ਕਿਹਾ ਕਿ ਨਿਗਮ ਦੇ ਐੱਮਟੀਪੀ ਵਿਭਾਗ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ ਕਿ ਜੇ ਨਕਸ਼ਾ ਪਾਸ ਕਰਵਾਏ ਬਿਨਾਂ ਕੋਈ ਉਸਾਰੀ ਕੀਤੀ ਜਾਂਦੀ ਹੈ ਤਾਂ ਉਸ ਲਈ ਐਮਟੀਪੀ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ। ਨਿਗਮ ਕਮਿਸ਼ਨਰ ਔਲਖ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਹਰ ਜ਼ੋਨ ਵਿੱਚ ਨਾਜਾਇਜ਼ ਉਸਾਰੀਆਂ ਖਿਲਾਫ਼ ਵਿਭਾਗ ਵਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement