ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮ੍ਰਿਣਾਲ ਠਾਕੁਰ ‘ਸਨ ਆਫ ਸਰਦਾਰ-2’ ਦੀ ਸ਼ੂਟਿੰਗ ਲਈ ਮੁੰਬਈ ਪਰਤੀ

08:08 AM Sep 11, 2024 IST

ਮੁੰਬਈ: ਮ੍ਰਿਣਾਲ ਠਾਕੁਰ ‘ਸਨ ਆਫ ਸਰਦਾਰ-2’ ਫ਼ਿਲਮ ਦੀ ਸ਼ੂਟਿੰਗ ਦੇ ਅਗਲੇ ਪੜਾਅ ਲਈ ਮੁੰਬਈ ਪਰਤ ਆਈ ਹੈ। ਇਸ ਸਬੰਧੀ ਮ੍ਰਿਣਾਲ ਨੇ ਇੰਸਟਾਗ੍ਰਾਮ ’ਤੇ ਸਟੋਰੀ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਆਪਣੀ ਵੈਨਿਟੀ ਵੈਨ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਮੁੰਬਈ ਮੇਰੀ ਜਾਨ’.... ‘ਸਨ ਆਫ ਸਰਦਾਰ-2’’ ਤੇ ਇਸ ਸਟੋਰੀ ’ਚ ‘ਢੋਲ ਜਗੀਰੋ ਦਾ’ ਗੀਤ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ‘ਸਨ ਆਫ ਸਰਦਾਰ-2’ ਅਸ਼ਵਨੀ ਧੀਰ ਵੱਲੋਂ ਨਿਰਦੇਸ਼ਿਤ ਸਾਲ 2012 ’ਚ ਆਈ ਐਕਸ਼ਨ-ਕਾਮੇਡੀ ਭਰਪੂਰ ਫ਼ਿਲਮ ‘ਸਨ ਆਫ ਸਰਦਾਰ’ ਦਾ ਸੀਕਵਲ ਹੈ। ‘ਸਨ ਆਫ ਸਰਦਾਰ-2’ ਦਾ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹੈ। ਇਸ ਵਿੱਚ ਅਜੇ ਦੇਵਗਨ ਅਤੇ ਸੰਜੇ ਦੱਤ ਵੀ ਹਨ। ਮ੍ਰਿਣਾਲ ਸਕਾਟਲੈਂਡ ਵਿੱਚ ਛੁੱਟੀਆਂ ਮਨਾ ਕੇ ਹਾਲ ਹੀ ’ਚ ਵਾਪਸ ਆਈ ਹੈ। ਅਦਾਕਾਰਾ ਨੇ ਸ਼ਨਿੱਚਰਵਾਰ ਨੂੰ ਵੀ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕਰ ਕੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੱਤੀ ਸੀ। -ਆਈਏਐੱਨਐੱਸ

Advertisement

Advertisement