For the best experience, open
https://m.punjabitribuneonline.com
on your mobile browser.
Advertisement

ਕਰਨਵੀਰ ਮਿਸਟਰ ਤੇ ਹਰਲੀਨ ਦੇ ਸਿਰ ਸਜਿਆ ਮਿਸ ਫੇਅਰਵੈੱਲ ਦਾ ਤਾਜ

08:06 AM Jun 27, 2024 IST
ਕਰਨਵੀਰ ਮਿਸਟਰ ਤੇ ਹਰਲੀਨ ਦੇ ਸਿਰ ਸਜਿਆ ਮਿਸ ਫੇਅਰਵੈੱਲ ਦਾ ਤਾਜ
ਸਮਾਗਮ ਦੌਰਾਨ ਚੁਣੇ ਗਏ ਵਿਦਿਆਰਥੀ ਪ੍ਰਬੰਧਕਾਂ ਨਾਲ। -ਫੋਟੋ: ਬੱਬੀ
Advertisement

ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 26 ਜੂਨ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਪੋਸਟ ਗਰੈਜੂਏਟ ਬਾਇਓਟੈਕਨੋਲੋਜੀ ਵਿਭਾਗ ਨੇ ਅਕਾਦਮਿਕ ਖੇਤਰ ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਲਈ ਇਕ ਸਮਾਗਮ ਕਰਵਾਇਆ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਿਦਾਇਗੀ ਸਮਾਰੋਹ ਵਿਦਿਆਰਥੀ ਜੀਵਨ ਦੇ ਇੱਕ ਬਹੁਤ ਹੀ ਅਹਿਮ ਪੜਾਅ ਦੀ ਦਸਤਕ ਹੁੰਦਾ ਹੈ ਅਤੇ ਇਹ ਆਪਣੀ ਪੜ੍ਹਾਈ ਪੂਰੀ ਕਰ ਕੇ ਜਾਣ ਵਾਲੇ ਵਿਦਿਆਰਥੀਆਂ ਲਈ ਆਪਣੀਆਂ ਯਾਦਾਂ ਨੂੰ ਸਦੀਵੀਂ ਸਮੇਟਣ ਦਾ ਸੁਚੱਜਾ ਮੌਕਾ ਵੀ ਬਣਦਾ ਹੈ।
ਵਿਭਾਗ ਦੀ ਮੁਖੀ ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਸਮਾਗਮ ਦੌਰਾਨ ਕਰਨਵੀਰ ਸਿੰਘ ਅਤੇ ਹਰਲੀਨ ਕੌਰ ਦੇ ਸਿਰ ’ਤੇ ਮਿਸਟਰ ਅਤੇ ਮਿਸ ਫੇਅਰਵੈੱਲ ਦਾ ਤਾਜ ਸਜਿਆ। ਇਸ ਦੇ ਨਾਲ ਹੀ ਨਿਤੇਸ਼ ਕੁਮਾਰ ਅਤੇ ਯਸ਼ਿਕਾ ਸੋਨੀ ਨੇ ਕ੍ਰਮਵਾਰ ਮਿਸਟਰ ਹੈਂਡਸਮ ਤੇ ਮਿਸ ਗੌਰਜੀਅਸ਼ ਦਾ ਖਿਤਾਬ ਜਿੱਤਿਆ। ਬੈਸਟ ਪੰਜਾਬੀ ਅਟਾਇਰ ਦਾ ਐਵਰਾਡ ਤਰਨਪ੍ਰੀਤ ਕੌਰ ਨੇ ਜਿੱਤਿਆ। ਇਨ੍ਹਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਬਿਹਤਰੀਨ ਅਕਾਦਮਿਕ ਕਾਰਗੁਜ਼ਾਰੀ, ਆਊਟ ਆਫ ਬਾਕਸ ਥਿੰਕਿਗ ਤੇ ਚੰਗੀ ਲੀਡਰਸ਼ਿਪ ਆਦਿ ਲਈ ਸਨਮਾਨਿਆ ਗਿਆ। ਇਸ ਸ਼੍ਰੇਣੀ ਵਿੱਚੇ ਸੌਰਵ ਕੁਮਾਰ ਅਤੇ ਇੰਦਰਜੀਤ ਕੌਰ ਨੇ ਕ੍ਰਮਵਾਰ ਮਿਸਟਰ ਅਤੇ ਮਿਸ ਬਾਇਓਟੈਕਨੋਲਜੀ ਦਾ ਖ਼ਿਤਾਬ ਜਿੱਤਿਆ। ਮਿਸਟਰ ਅਤੇ ਮਿਸ ਫੂਡ ਟੈਕਨੋਲੋਜੀ ਦਾ ਸਿਹਰਾ ਅਮਿਤ ਕੁਮਾਰ ਅਤੇ ਸੁਖਜੀਤ ਕੌਰ ਦੇ ਸਿਰ ਸਜਿਆ। ਅਕਾਦਮਿਕ, ਸਹਿ- ਵਿੱਦਿਅਕ ਲੀਡਰਸ਼ਿਪ ਤੇ ਸਾਰੀਆਂ ਹੀ ਸ਼੍ਰੇਣੀਆਂ ਵਿੱਚ ਪਹਿਲਕਦਮੀ ਕਰਨ ਲਈ ਵਿਦਿਆਰਥਣ ਹਰਮਨਪ੍ਰੀਤ ਕੌਰ ਨੂੰ ਬੈਸਟ ਬਾਇਓਟੈਕਨੋਲੋਜੀ ਸਟੂਡੈਂਟ ਦੇ ਸਰਵੋਤਮ ਐਵਾਰਡ ਨਾਲ ਨਿਵਾਜਿਆ ਗਿਆ।

Advertisement

Advertisement
Author Image

Advertisement
Advertisement
×