ਚਰੰਜੀ ਲਾਲ ਕੰਗਣੀਵਾਲ ਦੇ ਪੁੱਤਰ ਦੇ ਵਿਛੋੜੇ ’ਤੇ ਸ਼ੋਕ ਸਭਾ
07:01 AM Nov 05, 2023 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 4 ਨਵੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਦੇ ਪੁੱਤਰ ਨਵਦੀਪ ਕੁਮਾਰ ਦੇ ਵਿਛੋੜੇ ’ਤੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੋਕ ਸਭਾ ਕੀਤੀ ਗਈ। ਇਸ ਸ਼ੋਕ ਸਭਾ ’ਚ ਚਰੰਜੀਲਾਲ ਕੰਗਣੀਵਾਲ ਨੇ ਵੀ ਸ਼ਿਰਕਤ ਕੀਤੀ। ਚਰੰਜੀ ਲਾਲ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਵਿਛੋੜੇ ਦਾ ਦਰਦ ਸਮਾਜ ਅੰਦਰ ਧੁਖ਼ਦੇ ਸਵਾਲਾਂ ਨਾਸ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਮਾਜ ਨੂੰ ਨਰੋਈ ਸੇਧ ਦੇਣ ਅਤੇ ਤਿਲ-ਤਿਲ ਕਰ ਕੇ ਜਿਉਂਦੇ ਜੀਅ ਮਰਨ ਦੀ ਬਜਾਏ ਜ਼ਿੰਦਗੀ ਨੂੰ ਗਲ਼ ਲੱਗ ਮਿਲਣ ਦੀ ਲੋੜ ਹੈ। ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਹਰ ਦੁੱਖ ਦੀ ਘੜੀ ਉਨ੍ਹਾਂ ਦੇ ਪਰਿਵਾਰ, ਸਾਕ-ਸਬੰਧੀਆਂ ਦੇ ਨਾਲ ਖੜ੍ਹੀ ਹੈ।
Advertisement
Advertisement
Advertisement