For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ, ਇਕ ਜ਼ਖ਼ਮੀ

10:23 AM Jun 08, 2024 IST
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ  ਇਕ ਜ਼ਖ਼ਮੀ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 7 ਜੂਨ
ਪਿੰਡ ਫੱਤਣਵਾਲਾ ਨੇੜੇ ਇਕ ਤੇਜ਼ ਰਫਤਾਰ ਪਿੱਕਅਪ ਨੇ ਇਕ ਕਾਰ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੂਜਾ ਜ਼ਖਮੀ ਹੋ ਗਿਆ ਹੈ। ਹਾਦਸੇ ’ਚ ਵਾਲ-ਵਾਲ ਬਚੇ ਇਕ ਮੋਟਰਸਾਈਕਲ ਚਾਲਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਪਿੰਡ ਫੱਤਣਵਾਲਾ ਕੋਲ ਤੇਜ਼ ਰਫ਼ਤਾਰ ਪਿਕਅੱਪ ਨੇ ਪਹਿਲਾਂ ਇਕ ਕਾਰ ਨੂੰ ਟੱਕਰ ਮਾਰੀ ਤੇ ਫਿਰ ਉਨ੍ਹਾਂ ਦੇ ਅਤੇ ਇਕ ਹੋਰ ਮੋਟਰਸਾਈਕਲ ’ਚ ਟੱਕਰ ਮਾਰੀ। ਇਸ ਟੱਕਰ ’ਚ ਉਹ ਤਾਂ ਬਚ ਗਏ ਪਰ ਦੂਸਰੇ ਮੋਟਰਸਾਈਕਲ ’ਤੇ ਸਵਾਰ ਗੁਰਪ੍ਰੀਤ ਸਿੰਘ ਤੇ ਹੈਪੀ ਸ਼ਰਮਾ ਸੜਕ ’ਤੇ ਡਿੱਗ ਪਏ। ਹੈਪੀ ਸ਼ਰਮਾ (22) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਦਾਖ਼ਲ ਹੈ।

Advertisement

Advertisement
Author Image

sukhwinder singh

View all posts

Advertisement
Advertisement
×