For the best experience, open
https://m.punjabitribuneonline.com
on your mobile browser.
Advertisement

ਬੱਸ ਦੀ ਫੇਟ ਕਾਰਨ ਮੋਟਰਸਾਈਕਲ ਸਵਾਰ ਹਲਾਕ

08:56 AM Nov 28, 2024 IST
ਬੱਸ ਦੀ ਫੇਟ ਕਾਰਨ ਮੋਟਰਸਾਈਕਲ ਸਵਾਰ ਹਲਾਕ
ਸੁਨਾਮ ਵਿੱਚ ਹਾਦਸੇ ਦੌਰਾਨ ਨੁਕਸਾਨੀਆਂ ਗਈਆਂ ਕਾਰਾਂ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 27 ਨਵੰਬਰ
ਇਥੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਵੰਤ ਰਾਮ ਪਿੰਡ ਬਹਾਦਰਪੁਰ ਫਕੀਰਾਂ ਥਾਣਾ ਜੁਲਕਾਂ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸਬੰਧੀ ਉਸ ਦੇ ਭਰਾ ਗੁਰਪ੍ਰੀਤ ਰਾਮ ਪੁੱਤਰ ਚਰਨਾ ਰਾਮ ਵਾਸੀ ਪਿੰਡ ਬਹਾਦਰਪੁਰ ਫਕੀਰਾਂ ਵੱਲੋਂ ਥਾਣਾ ਸਦਰ ਪਟਿਆਲਾ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਗੁਰਪ੍ਰੀਤ ਰਾਮ ਨੇ ਦੱਸਿਆ ਕਿ ਉਸ ਦਾ ਭਰਾ ਬਲਵੰਤ ਰਾਮ ਜਦੋਂ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਪਿੰਡ ਭੁਨਰਹੇੜੀ ਨੇੜੇ ਹਰਿਆਣਾ ਰੋਡਵੇਜ਼ੇ ਇੱਕ ਬੱਸ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਉਸ ਦੇ ਭਰਾ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਦਾ ਕਹਿਣਾ ਸੀ ਕਿ ਬੱਸ ਦੇ ਡਰਾਇਵਰ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Advertisement

ਸੜਕ ਹਾਦਸੇ ਵਿੱਚ ਦੋ ਗੰਭੀਰ ਜ਼ਖ਼ਮੀ

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ):

Advertisement

ਸੁਨਾਮ-ਮਾਨਸਾ ਸੜਕ ’ਤੇ ਅੱਜ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅੱਜ ਸ਼ਾਮ ਚੀਮਾ ਮੰਡੀ ਵਲੋਂ ਇਕ ਬਲੈਨੋ ਅਤੇ ਉਸ ਦੇ ਪਿੱਛੇ ਹੀ ਈਟੀਓਸ ਕਾਰ ਸੁਨਾਮ ਵੱਲ ਆ ਰਹੀਆਂ ਸਨ। ਜਿਵੇਂ ਹੀ ਸੁਨਾਮ-ਮਾਨਸਾ ਸੜਕ ’ਤੇ ਪਿੰਡ ਮਾਡਲ ਟਾਊਨ-1 ਅਤੇ ਸ਼ੇਰੋ ਕੈਂਚੀਆਂ ਦਰਮਿਆਨ ਇਕ ਆਟਾ ਚੱਕੀ ਦੇ ਸਾਹਮਣੇ ਬਲੈਨੋ ਕਾਰ ਅੱਗਿਉਂ ਆ ਰਹੇ ਇਕ ਤੇਲ ਟੈਂਕਰ ਨੂੰ ਪਾਰ ਕਰਨ ਲੱਗੀ ਤਾਂ ਕਾਰ ਉਸ ਵਿਚ ਵੱਜਕੇ ਸੜਕ ਵਿਚਕਾਰ ਆ ਗਈ। ਇਸੇ ਦੌਰਾਨ ਪਿੱਛੇ ਤੋਂ ਤੇਜ਼ ਰਫਤਾਰ ਆ ਰਹੀ ਈਟੀਓਸ ਕਾਰ ਬਲੈਨੋ ਕਾਰ ’ਚ ਟਕਰਾ ਗਈ। ਹਾਦਸੇ ਵਿੱਚ ਬਲੈਨੋ ਕਾਰ ਵਿਚ ਸਵਾਰ ਲੁਧਿਆਣਾ ਵਾਸੀ ਅਜੇ ਕੁਮਾਰ ਅਤੇ ਦਿਪਾਂਸ਼ੂ ਨਾਂਅ ਦੇ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਕੁਝ ਰਾਹਗੀਰਾਂ ਵਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਦੋਂ ਕਿ ਈਟੀਓਸ ਸਵਾਰ ਮਨੋਜ ਕੁਮਾਰ ਅਤੇ ਪ੍ਰਮੋਦ ਕੁਮਾਰ ਵਾਸੀ ਸਿਰਸਾ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦੌਰਾਨ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ।

Advertisement
Author Image

joginder kumar

View all posts

Advertisement