For the best experience, open
https://m.punjabitribuneonline.com
on your mobile browser.
Advertisement

ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ

10:25 AM Sep 02, 2024 IST
ਕਾਰ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 1 ਸਤੰਬਰ
ਨੇੜਲੇ ਪਿੰਡ ਚੋਟੀਆਂ ਨੇੜੇ ਮੋਟਰਸਾਈਕਲ ਵਿੱਚ ਕਾਰ ਵੱਜਣ ਕਰ ਕੇ ਮਿੱਠੂ ਸਿੰਘ ਵਾਸੀ ਚੋਟੀਆਂ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਪਹਿਲਾਂ ਟੋਹਾਣਾ ਦੇ ਹਸਪਤਾਲ ਤੋਂ ਮੁੱਢਲੀ ਸਹਾਇਤਾ ਦਿਵਾ ਕੇ ਹਿਸਾਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਮਿੱਠੂ ਸਿੰਘ ਦੇ ਭਰਾ ਨਿਰਭੈ ਸਿੰਘ ਨੇ ਚੋਟੀਆਂ ਦੀ ਜ਼ੈਲ ਪੋਸਟ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਜਾਖਲ ਸਾਈਡ ਤੋਂ ਆ ਰਹੀ ਗੱਡੀ ਦੇ ਅਣਪਛਾਤੇ ਡਰਾਈਵਰ ਨੇ ਆਪਣੀ ਤੇਜ਼ ਸਪੀਡ ਗੱਡੀ ਨੰਬਰ ਐੱਚਆਰ- 30-ਏ-3882 ਲਿਆ ਕੇ ਉਸ ਦੇ ਭਰਾ ਮਿੱਠੂ ਸਿੰਘ ਦੇ ਮੋਟਰਸਾਈਕਲ ਵਿੱਚ ਮਾਰੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿੱਚ ਮਿੱਠੂ ਸਿੰਘ ਆਪਣੇ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗੀਆਂ ਹਨ ਤੇ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement
Author Image

Advertisement