ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ
06:54 AM Feb 13, 2025 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 12 ਫਰਵਰੀ
ਲਹਿਰਾਗਾਗਾ ਸੁਨਾਮ ਮੁੱਖ ਸੜਕ ’ਤੇ ਬੀਤੀ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਨੰਦ ਲਾਲ ਪੁੱਤਰ ਸੁਰੇਸ਼ ਕੁਮਾਰ ਵਾਸੀ ਲਹਿਰਾਗਾਗਾ ਵਜੋਂ ਹੋਈ ਹੈ ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਲਿਜਾ ਕੇ ਦਾਖਲ ਕਰਵਾਇਆ। ਇਥੇ ਉਸ ਦੀ ਗੰਭੀਰ ਹਾਲਤ ਵੇਖ ਕੇ ਡਾਕਟਰਾਂ ਨੇ ਪਟਿਆਲਾ ਭੇਜ ਦਿੱਤਾ। ਪਟਿਆਲਾ ਹਸਪਤਾਲ ਵਿੱਚ ਵਿੱਚ ਅੱਜ ਨੰਦ ਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਜ਼ਖ਼ਮੀ ਨੰਦ ਲਾਲ ਦੇ ਰਿਸ਼ਤੇਦਾਰ ਪਾਲਾ ਰਾਮ ਅਨੁਸਾਰ ਨੰਦ ਲਾਲ ਪਟਰੌਲ ਪੰਪ ਤੋਂ ਸ਼ਹਿਰ ਵੱਲ ਦਿਵਾਈ ਲੈਣ ਲਈ ਮੋਟਰਸਾਈਕਲ ’ਤੇ ਗਿਆ ਸੀ ਤੇ ਹਾਲੇ ਉਹ ਥੋੜ੍ਹਾ ਦੂਰ ਹੀ ਗਿਆ ਸੀ ਕਿ ਇੱਕ ਜਗਾੜੂ ਰੇਹੜੀ ਨਾਲ ਉਸ ਦੀ ਟੱਕਰ ਹੋ ਗਈ। ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਪੌਸਟ ਮਾਰਮ ਮਗਰੋਂ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।
Advertisement
Advertisement
Advertisement